ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਫ਼ਿਲਮ ਝੂਠਾ ਕਹੀਂ ਕਾ ਤੋਂ ਬਾਲੀਵੁੱਡ ਚ ਵਾਪਸੀ ਕਰ ਰਹੇ ਹਨ। ਰਿਸ਼ੀ ਅੱਜ ਕੱਲ੍ਹ ਅਮਰੀਕਾ ਚ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਰਿਸ਼ੀ ਇਲਾਜ ਤੋਂ ਪਰਤਣ ਮਗਰੋਂ ਇਕ ਵਾਰ ਫ਼ਿਰ ਫ਼ਿਲਮਾਂ ਵਾਪਸੀ ਕਰ ਸਕਦੇ ਹਨ।
ਰਿਸ਼ੀ ਦੀ ਆਉਣ ਵਾਲੀ ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਰਿਸ਼ੀ ਦੇ ਫ਼ੈਂਜ਼ ਵਿਚਾਲੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਚਰਚਾ ਹੈ ਕਿ ਰਿਸ਼ੀ ਕਪੂਰ ਇਸ ਸਾਲ ਅਗਸਤ ਮਹੀਨੇ ਚ ਭਾਰਤ ਵਾਪਸ ਪਰਤ ਸਕਦੇ ਹਨ। ਉਹ ਭਾਰਤ ਆਉਣ ਲਈ ਕਾਫੀ ਉਤਸ਼ਾਹਤ ਹਨ।
ਪੋਸਟਰ ਮੁਤਾਬਕ ਰਿਸ਼ੀ ਦੀ ਇਹ ਫ਼ਿਲਮ ਇਸੇ ਸਾਲ 19 ਜੁਲਾਈ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਚ ਰਿਸ਼ੀ ਦੇ ਨਾਲ ਜ਼ਿੰਮੀ ਸ਼ੇਰਗਿੱਲ, ਸਨੀ ਸਿੰਘ ਤੇ ਓਮਕਾਰ ਸਿੰਘ ਵਰਗੇ ਕਲਾਕਾਰ ਨਜ਼ਰ ਆਉਣ ਵਾਲੇ ਹਨ।
.