ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਫ ਅਲੀ ਖਾਨ ਨੇ ਕੀਤਾ ਨਾਗਾ ਸਾਧੂ ਬਣਨ ਦਾ ਫੈਸਲਾ!

Saif Ali Khan decided to become a Naga saint

ਸੈਫ ਅਲੀ ਖਾਨ ਦੀ ਵੈਬ ਸੀਰੀਜ਼ ਫਿਲਮ ਸੈਕ੍ਰੇਡ ਗੇਮਸ ਅੱਜ ਕੱਲ੍ਹ ਚੰਗੀ ਸੁਰਖੀਆਂ ਹੈ ਸੈਫ ਅਲੀ ਖਾਨ ਨੇ ਕਈ ਵੱਡੀਆਂ ਫਿਲਮਾਂ ਮਗਰੋਂ ਇੱਕ ਵੱਡਾ ਪ੍ਰਾਜੈਕਟ ਸਾਈਨ ਕਰ ਲਿਆ ਹੈ ਜਿਸ ਦੀਆਂ ਤਿਆਰੀਆਂ ਉਹ ਲੱਗ ਵੀ ਗਏ ਹਨ ਉਨ੍ਹਾਂ ਇਸ ਨਵੇਂ ਪ੍ਰਾਜੈਕਟ ਬਾਰੇ ਦੱਸਿਆ ਕਿ ਇਸ ਫਿਲਮ ਉਹ ਨਾਗਾ ਸਾਧੂ ਬਣਨ ਜਾ ਰਹੇ ਹਨ ਅਤੇ ਇਸ ਫਿਲਮ ਦਾ ਨਾਂ ਹੰਟਰ ਹੋ ਸਕਦਾ ਹੈ ਪਿਛਲੇ ਕਾਫੀ ਮਹੀਨਿਆਂ ਤੋਂ ਉਹ ਆਪਣੀ ਦਾੜੀ ਅਤੇ ਵਾਲ ਵੀ ਵਧਾ ਰਹੇ ਸਨ। ਸੈਫ ਅਲੀ ਖਾਨ ਆਪਣੀ ਅਗਲੀ ਫਿਲਮ ਦੀ ਤਿਆਰੀ ਚ ਲੱਗੇ ਹੋਏ ਹਨ ਜਿਸਦਾ ਟਾਈਟਲ ਹੰਟਰ ਹੋ ਸਕਦਾ ਹੈ।ਇਹ ਫਿਲਮ 1780 ਦੇ ਸਮੇਂ ‘ਤੇ ਆਧਾਰਿਤ ਹੈ ਅਤੇ ਸੈਫ ਇਸ ਫਿਲਮ ਚ ਇੱਕ ਨਾਗਾ ਸਾਧੂ ਦੀ ਦਿੱਖ ਚ ਨਜ਼ਰ ਆਉਣਗੇ।

ਸੈਫ ਅਲੀ ਖਾਨ ਨੇ ਕੀਤਾ ਨਾਗਾ ਸਾਧੂ ਬਣਨ ਦਾ ਫੈਸਲਾ!
ਸੈਫ ਅਲੀ ਖਾਨ ਦੀ ਵੈਬ ਸੀਰੀਜ਼ ਫਿਲਮ ਸੈਕ੍ਰੇਡ ਗੇਮਸ ਦੀ ਤਸਵੀਰ 


ਸੈਫ ਨੇ ਕਿਹਾ, ‘ਵਾਧੂ ਦਿਮਾਗ ਨਾ ਲਾਓ, ਫਿਲਮ ‘ਚ ਮੈਂ ਕਪੜੇ ਪਾਉਂਦਾ ਹਾਂ ਜਦਕਿ ਮੈਂਨੂੰ ਪਾਉਣੇ ਨਹੀਂ ਚਾਹੀਦੇ ਕਿਉਂਕਿ ਨਾਗਾ ਦਾ ਮਤਲਬ ਨੰਗਾ ਹੁੰਦਾ ਹੈ। ਫਿਲਮ ‘ਚ ਮੇਰਾ ਕਿਰਦਾਰ ਇੱਕ ਅਸਫਲ ਨਾਗਾ ਸਾਧੂ ਦਾ ਹੈ ਜੋ ਬਦਲਾ ਲੈਦਾ ਚਾਹੁੰਦਾ ਹੈ। ਇਹ ਫਿਲਮ ਇੱਕ ਡਰਾਮਾ ਹੈ ਜੋ ਰਾਜਸਥਾਨ ਦੀ ਮਿੱਟੀ ‘ਤੇ ਆਧਾਰਿਤ ਹੈ। ਮੈਂਨੂੰ ਇਸ ਕਿਰਦਾਰ ਲਈ ਆਪਣੇ ਕੰਨ ਵੀ ਬਿੰਨਣੇ ਪਏ ਜਿਸ ਕਾਰਨ ਮੈਂ ਪਹਿਲਾਂ ਡਰਿਆ ਪਿਆ ਸੀ। ਮੇਰੇ ਵਾਲ ਕਾਫੀ ਵੱਡੇ ਹੋ ਗਏ ਹਨ। ਇਸ ਅੱਤ ਦੀ ਗਰਮੀ ‘ਚ ਰਾਜਸਥਾਨ ‘ਚ ਸ਼ੂਟਿੰਗ ਕਰਦਿਆਂ ਸਮਾਂ ਮੈਂਨੂੰ ਕਾਫੀ ਮੁਸ਼ਕਿਲਾਂ ਆਈਆਂ। 


ਸੈਫ ਨੇ ਦਸਿਆ ਕਿ ਫਿਲਮ ਹੰਟਰ ‘ਚ ਉਨ੍ਹਾਂ ਦਾ ਕਿਰਦਾਰ 50 ਫੀਸਦ ਫਿਲਮਾਇਆ ਜਾ ਚੁੱਕਾ ਹੈ। ਇਹ ਕਾਫੀ ਅਜੀਬ ਸੀ ਪਰ ਇਹ ਜਿ਼ੰਦਗੀ ਦਾ ਹਿੱਸਾ ਬਣ ਚੁੱਕਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕੋਈ ਹੈ ਜੋ ਮੈਂਨੂੰ ਸਭ ਕੁੱਝ ਦੇ ਰਿਹਾ ਹੈ ਜਿਸ ਕਾਬਿਲ ਮੈਂ ਨਹੀਂ ਹਾਂ। ਆਪਣੇ ਕਿਰਦਾਰ ਬਾਰੇ ਵੀ ਮੈਂ ਇਹੀ ਸੋਚਦਾ ਹਾਂ। ਪਰ ਮੈਂ ਬਹੁਤ ਖੁਸ਼ ਹਾਂ। ਮੇਰੇ ਮੇਕਅੱਪ ‘ਚ ਹੀ ਲਗਭਗ 2 ਘੰਟੇ ਲੱਗ ਜਾਂਦੇ ਸਨ ਜਿਸ ‘ਤੇ ਮੈਂਨੂੰ ਬਹੁਤ ਹਾਸਾ ਆਉਂਦਾ ਸੀ।ਪਰ ਇੱਕ ਗੱਲ ਕਾਫੀ ਖਾਸ ਹੈ ਕਿ ਮੈਂਨੂੰ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਰਾਜਸਥਾਨ ਦੇ ਪੁਰਾਣੇ ਕਿਲ੍ਹੇ ਵੀ ਵੇਖਣ ਨੂੰ ਮਿਲੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saif Ali Khan decided to become a Naga saint