ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ‘ਦਬੰਗ-3’ ਦੇ ਅਦਾਕਾਰ ਸਲਮਾਨ ਖਾਨ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਦਬੰਗ 4 ਦੀ ਕਹਾਣੀ ਲਿਖੀ ਜਾ ਚੁਕੀ ਹੈ। ਸਲਮਾਨ ਖਾਨ ਦੀ ਫਿਲਮ ਦਬੰਗ 3 ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਗਾਣੇ ਅਤੇ ਟ੍ਰੇਲਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਜੋ ਬਹੁਤ ਪਸੰਦ ਕੀਤੇ ਜਾ ਰਹੇ ਹਨ। ਹੁਣ ਸਲਮਾਨ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਦਬੰਗ 4 ਦੀ ਕਹਾਣੀ ਵੀ ਲਿਖੀ ਜਾ ਚੁੱਕੀ ਹੈ।

 

ਸਲਮਾਨ ਨੇ ਕਿਹਾ ਕਿ ਦਬੰਗ 3 ਵਿੱਚ ਇਹ ਦਰਸਾਇਆ ਗਿਆ ਹੈ ਕਿ ਚੂਲਬੁਲ ਪਾਂਡੇ ਜਿਵੇਂ ਦਾ ਹੈ, ਉਹ ਇਸ ਤਰ੍ਹਾਂ ਕਿਵੇਂ ਬਣਿਆ। ਇਹ ਬਦਲਾ ਲੈਣ ਦੀ ਭਾਵਨਾਤਮਕ ਕਹਾਣੀ ਹੈ। ਜਦੋਂ ਸਲਮਾਨ ਤੋਂ ਅਗਲੇ ਸੀਕਵਲ 'ਦਬੰਗ 4' ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਜਦੋਂ ਫਿਲਮ ਨਿਰਮਾਤਾ ਇਸ ਦਾ ਸੀਕਵਲ ਬਣਾਉਣ ਲਈ ਜੱਦੋਜਹਿਦ ਕਰ ਰਹੇ ਹਨ, ਸਾਡੇ ਵਲੋਂ ਦਬੰਗ ਸੀਰੀਜ਼ ਦੀ ਪ੍ਰੀਕੁਅਲ (ਪਿਛੋਕੜ) ਲਿਆਂਦੀ ਗਈ ਹੈ। ਸਲਮਾਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਦਬੰਗ ਲੜੀ ਦੀ ਚੌਥੀ ਫਿਲਮ ਵੀ ਲਿਖ ਲਈ ਹੈ।

 

ਦੱਸਣਯੋਗ ਗੱਲ ਇਹ ਹੈ ਕਿ 'ਦਬੰਗ 3' 20 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਚ ਸੋਨਾਕਸ਼ੀ ਸਿਨਹਾ ਇਕ ਵਾਰ ਫਿਰ ਰੱਜੋ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ਜਦਕਿ ਸਲਮਾਨ ਚੁੱਲਬੁਲ ਪਾਂਡੇ ਦੇ ਕਿਰਦਾਰ ਨੂੰ ਦੁਹਰਾਉਂਦੇ ਹੋਏ ਦਿਖਾਈ ਦੇਣਗੇ। ਮਹੇਸ਼ ਮਾਂਜਰੇਕਰ ਦੀ ਬੇਟੀ ਸਈ ਮਾਂਜਰੇਕਰ ਇਸ ਫਿਲਮ ਨਾਲ ਡੈਬਿਊ ਕਰਨ ਜਾ ਰਹੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khan gave good news to fans