ਸਲਮਾਨ ਖਾਨ ਦੀ ਫਿਲਮ ਦਬੰਗ 3 ਰਿਲੀਜ਼ ਹੋ ਚੁੱਕੀ ਹੈ ਅਤੇ ਫਿਲਮ ਨੇ ਬਾਕਸ ਆਫਿਸ 'ਤੇ ਵੀ ਕਮਾਲ ਕੀਤਾ ਹੈ। ਸਲਮਾਨ ਦੇ ਨਾਲ ਪ੍ਰਸ਼ੰਸਕਾਂ ਨੇ ਫਿਲਮ ਵਿੱਚ ਵਿਲੇਨ ਦਾ ਕਿਰਦਾਰ ਨਿਭਾਉਂਦੇ ਹੋਏ ਕਿਚਾ ਸੁਦੀਪ ਦੀ ਅਦਾਕਾਰੀ ਨੂੰ ਵੀ ਪਸੰਦ ਕੀਤਾ। ਹੁਣ ਸਲਮਾਨ ਨੇ ਵੀ ਸੁਦੀਪ ਨੂੰ ਇਕ ਖਾਸ ਤੋਹਫਾ ਵੀ ਦਿੱਤਾ ਹੈ। ਦਰਅਸਲ ਸਲਮਾਨ ਨੇ ਸੁਦੀਪ ਨੂੰ ਇਕ ਖਾਸ ਜੈਕਟ ਦਿੱਤੀ ਹੈ। ਇਸ ਜੈਕਟ ਦੇ ਪਿਛਲੇ ਪਾਸੇ ਸਲਮਾਨ ਦੇ ਪਸੰਦੀਦਾ ਕੁੱਤੇ ਦੀ ਫੋਟੋ ਹੈ।
ਸੁਦੀਪ ਨੇ ਜੈਕਟ ਪਾਈ ਹੋਈ ਹੈ ਅਤੇ ਆਪਣੀ ਅਤੇ ਸਲਮਾਨ ਦੀ ਫੋਟੋ ਸਾਂਝੀ ਕੀਤੀ ਹੈ। ਇਸ ਫੋਟੋ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ, 'ਜਦੋਂ ਸਲਮਾਨ ਖਾਨ ਨੇ ਮੈਨੂੰ ਇਹ ਜੈਕੇਟ ਗਿਫਟ ਕੀਤੀ, ਉਨ੍ਹਾਂ ਮੈਨੂੰ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਦੇ ਵੀ ਇਸ ਜੈਕਟ ਨੂੰ ਆਪਣੇ ਤੋਂ ਵੱਖ ਕਰਾਂਗਾ। ਉਨ੍ਹਾਂ ਦਾ ਆਪਣਾ ਮਨਪਸੰਦ ਕੁੱਤਾ ਜੈਕਟ ਦੇ ਪਿਛਲੇ ਪਾਸੇ ਛਾਪਿਆ ਗਿਆ ਹੈ ਤੇ ਮੈਂ ਸਮਝ ਸਕਦਾ ਹਾਂ ਜਦੋਂ ਤੁਸੀਂ ਕਿਸੇ ਨਾਲ ਇੰਨਾ ਕੁ ਜੁੜੇ ਹੋਏ ਹੋ।
ਦਬੰਗ 3 ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 91.85 ਕਰੋੜ ਦੀ ਕਮਾਈ ਕਰ ਲਈ ਹੈ। ਦੱਸ ਦੇਈਏ ਕਿ ਫਿਲਮ ਨੇ ਸ਼ੁੱਕਰਵਾਰ ਨੂੰ 24.50 ਕਰੋੜ, ਸ਼ਨੀਵਾਰ ਨੂੰ 24.75 ਕਰੋੜ, ਐਤਵਾਰ ਨੂੰ 31.90 ਕਰੋੜ ਅਤੇ ਸੋਮਵਾਰ ਨੂੰ 10.70 ਕਰੋੜ ਦੀ ਕਮਾਈ ਕੀਤੀ ਹੈ। ਸਾਈ ਮਾਂਜਰੇਕਰ ਨੇ ਇਸ ਫਿਲਮ ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ।
.