ਮੱਧ ਪ੍ਰਦੇਸ਼ ਦੇ ਮਹੇਸ਼ਵਰ ਚ ਫ਼ਿਲਮ ਦਬੰਗ–3 ਦੀ ਸ਼ੂਟਿੰਗ ਕਰ ਰਹੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਲਗਾਤਾਰ ਵਿਵਾਦਾਂ ਚ ਘਿਰਦੇ ਨਜ਼ਰ ਆ ਰਹੇ ਹਨ। ਸ਼ੂਟਿੰਗ ਦੌਰਾਨ ਪ੍ਰਾਚੀਨ ਸ਼ਿਵਲਿੰਗ ’ਤੇ ਤਖ਼ਤ ਰੱਖੇ ਜਾਣ ਮਗਰੋਂ ਹੁਣ ਭਾਜਪਾ ਆਗੂਆਂ ਨੇ ਸਲਮਾਨ ਖ਼ਾਨ ਖਿ਼ਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਬੀਜੀਪੀ ਨੇਤਾ ਹਿਤੇਸ਼ ਵਾਜਪੇਈ ਨੇ ਸਲਮਾਨ ਖ਼ਾਨ ਦੀ ਤੁਲਨਾ ਮੁਸਲਿਮ ਹਮਲਾਵਰ ਮੁਹੰਮਦ ਗੌਰੀ ਅਤੇ ਗਜਨਵੀ ਨਾਲ ਕਰਦਿਆਂ ਕਿਹਾ ਕਿ ਸਲਮਾਨ ਖ਼ਾਨ ਨੇ ਭਗਵਾਨ ਸ਼ਿਵ ਦੀ ਬੇਅਦਬੀ ਕੀਤੀ ਹੈ।
ਸੋਸ਼ਲ ਮੀਡੀਆ ਤੇ ਪੋਸਟ ਲਿਖਦੇ ਹੋਏ ਹਿਤੇਸ਼ੇ ਵਾਜਪੇਈ ਨੇ ਕਿਹਾ ਕਿ ਵੰਦੇ–ਮਾਤਰਮ ਕਹਿਣ ਤੇ ਜਦੋਂ ਸਲਮਾਨ ਖ਼ਾਨ ਦਾ ਧਰਮ ਖ਼ਤਰੇ ਚ ਆ ਜਾਂਦਾ ਹੈ ਉਦੋਂ ਤੁਸੀਂ ਇਹ ਕਿਵੇਂ ਸੋਚਿਆ ਕਿ ਤੁਸੀਂ 12 ਜਯੋਤੀਲਿੰਗਾਂ ਚੋਂ ਇਕ ਓਂਕਾਰੇਸ਼ਵਰ–ਮਹੇਸ਼ਵਰ ਪਹੁੰਚ ਕੇ ਸ਼ਿਵ–ਲਿੰਗ ’ਤੇ ਚਾਰਪਾਈ ਵਿਛਾ ਕੇ ਉਨ੍ਹਾਂ ਦੇ ਸਿਰ ’ਤੇ ਨਾਚ ਕਰਨਗੇ ਅਤੇ ਕਹਿਣਗੇ ਇਸ ਨਾਲ ਹਿੰਦੂ ਧਰਮ ਸੁਰੱਖਿਅਤ ਰਹੇਗਾ ਤੇ ਅਸੀਂ ਮੰਨ ਵੀ ਲਵਾਂਗੇ?
ਆਪਣੀ ਪੋਸਟ ਚ ਵਾਜਪੇਈ ਅੱਗੇ ਲਿਖਦੇ ਹਨ ਕਿ ਮੁਹੰਮਦ ਗੌਰੀ, ਗਜਨਵੀ ਜਾਂ ਤੁਗਲਕ ਜੋ ਵੀ ਭਾਰਤ ਆਏ ਉਨ੍ਹਾਂ ਨੇ ਹਮੇਸ਼ਾ ਹਿੰਦੂਆਂ ਨੂੰ ਠੇਸ ਪਹੁੰਚਾਉਣ ਲਈ ਉਨ੍ਹਾਂ ਦੇ ਸ਼ਿਵ ਦੀ ਬੇਅਦਬੀ ਕੀਤਾ ਅਤੇ ਅੱਜ ਦੇ ਆਧੁਨਿਕ ਭਾਰਤ ਚ ਉਨ੍ਹਾਂ ਦੇ ਬਾਅਦ ਆਪਣੇ ਜਯੋਤੀਲਿੰਗ ਪਹੁੰਚ ਕੇ ਇਹ ਜੁਰੱਤ ਕੀਤੀ ਹੈ।
ਦੂਜੇ ਪਾਸੇ ਭਾਜਪਾ ਆਗੂ ਪੂਰੇ ਮੁੱਦੇ ਨੂੰ ਸਿਆਸੀ ਰੰਗ ਦਿੰਦਿਆਂ ਲਿਖਦੇ ਹਨ ਕਿ ਤੁਹਾਡੀ ਹਿਮਾਕਤ ਵੱਲ ਦੇਖਾਂ ਜਾਂ ਹਿੰਦੂਆਂ ਦੀ ਸਹਿਣਸ਼ੀਲਤਾ ਵੱਲ ਦੇਖਾਂ, ਇਹ ਸਮਝ ਨਹੀਂ ਪਾ ਰਿਹਾ ਹਾਂ ਕਿਉਂਕਿ ਤੁਹਾਡਾ ਕਹਿਣਾ ਹੈ ਕਿ ਤੁਹਾਨੂੰ ਇਹ ਸਭ ਕਮਲਨਾਥ/ਦਿੱਗਵਿਜੇ ਸਿੰਘ ਨੇ ਕਰਨ ਨੂੰ ਕਿਹਾ ਹੈ?
ਹਿਤੇਸ਼ ਵਾਜਪੇਈ ਨੇ ਚੋਣ ਕਮਿਸ਼ਨ ਤੋਂ ਸਲਮਾਨ ਖ਼ਾਨ ਖਿਲਾਫ਼ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਭਾਜਪਾ ਵਿਧਾਇਕ ਰਾਮੇਸ਼ਵਰ ਸ਼ਰਮਾ ਨੇ ਵੀ ਸਲਮਾਨ ਖ਼ਾਨ ਨੂੰ ਤਤਕਾਲ ਪੂਰੇ ਮਾਮਲੇ ਤੇ ਮੁਆਫ਼ੀ ਮੰਗਣ ਨੂੰ ਕਿਹਾ ਹੈ।
.