ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਮਦਿਨ ਮੁਬਾਰਕ ਭੂਮਿਕਾ: ਸਲਮਾਨ ਖ਼ਾਨ ਦੀ ਇਸ ਹੀਰੋਈਨ ਦਾ ਸਿੱਖ ਰਵਾਇਤਾਂ ਨਾਲ ਹੋਇਆ ਸੀ ਵਿਆਹ

ਸਾਲ 2003 ਚ ਰਿਲੀਜ਼ ਹੋੋਈ ਸਲਮਾਨ ਖ਼ਾਨ ਦੀ ਫਿ਼ਲਮ ‘ਤੇਰੇ ਨਾਮ’ ਦੁਆਰਾ ਬਾਲੀਵੁੱਡ ਚ ਸ਼ੁਰੂ ਕਰਨ ਵਾਲੀ ਭੂਮਿਕਾ ਚਾਵਲਾ 21 ਅਗਸਤ ਨੂੰ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਭੂਮਿਕਾ ਦਾ ਜਨਮ ਨਵੀਂ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਐਮਐਸ ਚਾਵਲਾ ਫੌਜ ਵਿਚ ਸਨ ਤੇ ਮਾਂ ਇੱਕ ਅਧਿਆਪਕ ਰਹੀ। ਭੂਮਿਕਾ ਦੇ ਬਚਪਨ ਦਾ ਨਾਂ ਰਚਨਾ ਸੀ ਤੇ ਉਨ੍ਹਾਂ ਨੂੰ ਪਿਆਰ ਨਾਲ ਘਰ ਚ ਗੁੜੀਆ ਬੁਲਾਉਂਦੇ ਸਨ।

 

 

 
 
 
 

ਪਹਿਲੀ ਫਿਲਮ ਦੇ ਹਿੱਟ ਹੋਣ ਮਗਰੋਂ ਭੂਮਿਕਾ ਨੇ ਕਈ ਫਿਲਮਾਂ ਚ ਕੰਮ ਕੀਤਾ, ਪਰ ਉਨ੍ਹਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ। ਇਸ ਮਗਰੋਂ ਉਹ ਸਾਊਥ ਦੀਆਂ ਫਿਲਮਾਂ ਵੱਲ ਵਧੀ। 

 

ਭੂਮਿਕਾ ਨੇ ਫਿਰ ਸਾਲ 2007 ਚ ਆਪਣੇ ਯੋਗ ਟੀਚਰ ਭਰਤ ਠਾਕੁਰ ਨਾਲ ਵਿਆਹ ਕਰ ਲਿਆ ਸੀ। ਵਿਆਹ ਤੋਂ ਪਹਿਲਾਂ ਦੋਨਾਂ ਨੇ ਇੱਕ ਦੂਜੇ ਨੂੱ 4 ਸਾਲ ਤੱਕ ਡੇਟ ਕੀਤਾ ਸੀ। ਖਾਸ ਗੱਲ ਇਹ ਹੈ ਕਿ ਭੂਮਿਕਾ ਆਪਣੇ ਯੋਗ ਟੀਚਰ ਭਰਤ ਠਾਕੁਰ ਤੋਂ ਹੀ ਯੋਗ ਸਿਖਦੀ ਸੀ। ਇਸੇ ਦੌਰਾਨ ਦੋਨਾਂ ਦੀ ਦੋਸਤੀ ਹੋਈ ਅਤੇ ਫਿਰ ਪਿਆਰ। ਦੋਨਾਂ ਦਾ ਵਿਆਹ ਸਿੱਖ ਰਵਾਇਤਾਂ ਮੁਤਾਬਕ ਦੇਵਲਾਨੀ (ਨਾਸਿਕ) ਦੇ ਇੱਕ ਗੁਰਦੁਆਰੇ ਚ ਹੋਇਆ ਸੀ। 2014 ਚ ਭੂਮਿਕਾ ਨੇ ਇੱਕ ਬੇਟੇ ਨੂੰ ਜਨਮ ਦਿੱਤਾ।

 

ਫਿਲਮ ਤੇਰੇ ਨਾਮ ਤੋਂ ਇਲਾਵਾ ਭੂਮਿਕਾ ਨੇ ਰਨ, ਦਿਲ ਨੇ ਜਿਸੇ ਅਪਨਾ ਕਾਹਾ, ਸਿਲਸਿਲੇ, ਦਿਲ ਜੋ ਵੀ ਕਹੇ ਅਤੇ ਫੈਮਲੀ ਵਰਗੀਆਂ ਕਈ ਫਿਲਮਾਂ ਚ ਕੰਮ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salman Khans heroine was married to Sikh traditions