ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਜੇ ਦੱਤ ਜੇਲ੍ਹ `ਚ ਰਹਿ ਕੇ ਹੋ ਗਏ ਸਨ ਧਾਰਮਿਕ, ਕਰਦੇ ਸਨ ਇਹ ਕੰਮ

ਸੰਜੇ ਦੱਤ

ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਜਿ਼ੰਦਗੀ ਵਿੱਚ ਬਹੁਤ ਸਾਰੇ ਉਤਾਰ-ਚੜ੍ਹਾਅ ਆਏ। ਉਨ੍ਹਾਂ ਜੇਲ੍ਹ `ਚ ਵੀ ਆਪਣੀ ਜਿ਼ੰਦਗੀ ਦੇ ਕਈ ਵਰ੍ਹੇ ਬਿਤਾਏ। ਪਿੱਛੇ ਜਿਹੇ ਉਨ੍ਹਾਂ ਦੀ ਜੀਵਨੀ `ਤੇ ਬਣੀ ਫਿ਼ਲਮ ‘ਸੰਜੂ` ਰਿਲੀਜ਼ ਹੋਈ ਸੀ, ਜਿਸ ਤੋਂ ਦੁਨੀਆ ਨੇ ਉਨ੍ਹਾਂ ਦੇ ਬਹੁਤ ਸਾਰੇ ਭਾਵਨਾਤਮਕ ਪੱਖਾਂ ਨੂੰ ਵੀ ਜਾਣਿਆ। ਇਸ ਫਿ਼ਲਮ ਨੇ ਚੋਖੀ ਕਮਾਈ ਕੀਤੀ ਤੇ ਇਸ ਦੇ ਨਾਲ ਫਿ਼ਲਮ ਆਲੋਚਕਾਂ ਤੇ ਦਰਸ਼ਕਾਂ ਨੂੰ ਬਰਾਬਰ ਪਸੰਦ ਆਈ। ਇਸ ਫਿ਼ਲਮ ਦੇ ਰਿਲੀਜ਼ ਹੋਣ ਤੋਂ ਬਾਅਦ ਸੰਜੇ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੰਦਿਆਂ ਆਪਣੇ ਜੇਲ੍ਹ ਦੇ ਦਿਨਾਂ ਬਾਰੇ ਗੱਲ ਕੀਤੀ ਸੀ।


ਸੰਜੇ ਦੱਤ ਨੇ ਦੱਸਿਆ ਸੀ ਕਿ 1993 ਦੇ ਕੇਸ ਤੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਨ੍ਹਾਂ ਦੇ ਜੀਵਨ ਵਿੱਚ ਬਹੁਤ ਤਬਦੀਲੀਆਂ ਆਈਆਂ ਹਨ। ਉਹ ਅਧਿਆਤਮਕ ਹੋ ਗਏ ਹਨ। ਜੇਲ੍ਹ ਵਿੱਚ ਉਨ੍ਹਾਂ ਹਿੰਦੂ ਧਰਮ-ਸ਼ਾਸਤਰ ਰਿੱਗਵੇਦ, ਯਜੁਰਵੇਦ, ਮਹਾਭਾਰਤ, ਰਾਮਾਇਣ, ਸਿ਼ਵ-ਪੁਰਾਣ ਆਦਿ ਪੜ੍ਹੇ।


ਸੰਜੇ ਨੇ ਕਿਹਾ ਸੀ ਕਿ ਉਨ੍ਹਾਂ ਭਾਵੇਂ ਕਾਫ਼ੀ ਗ਼ਲਤੀਆਂ ਕੀਤੀਆਂ ਹਨ ਪਰ ਉਹ ਇੰਨੇ ਮਾੜੇ ਵੀ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਸੋਚ-ਸਮਝ ਕੇ ਫਿ਼ਲਮਾਂ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦੀ ਜਿ਼ੰਦਗੀ ਵਿੱਚ ਦੋ ਮਹਿਲਾਵਾਂ ਦੀ ਵੱਡੀ ਭੂਮਿਕਾ ਹੈ; ਇੱਕ ਉਨ੍ਹਾਂ ਦੀ ਮਾਂ ਤੇ ਦੂਜੀ ਉਨ੍ਹਾਂ ਦੀ ਪਤਨੀ ਮਾਨਯਤਾ ਦੱਤ।


ਸੰਜੇ ਨੇ ਦੱਸਿਆ ਕਿ ਜਦੋਂ ਉਹ ਜੇਲ੍ਹ `ਚ ਸਨ, ਤਦ ਉਨ੍ਹਾਂ ਪਤਨੀ ਮਾਨਯਤਾ ਨੇ ਬਹੁਤ ਜਿ਼ੰਮੇਵਾਰੀ ਨਾਲ ਬੱਚਿਆਂ ਨੂੰ ਸੰਭਾਲਿਆ ਸੀ ਤੇ ਜਦੋਂ ਸੰਜੇ ਉਸ ਔਖੇ ਵੇਲੇ ਕਾਰਨ ਟੁੱਟ ਰਹੇ ਸਨ, ਤਦ ਮਾਨਯਤਾ ਨੇ ਉਨ੍ਹਾਂ ਨੂੰ ਸੰਭਾਲਿਆ ਸੀ ਤੇ ਇਹ ਭਰੋਸਾ ਦਿਵਾਇਆ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sanjay Dutt became religious in jail