ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਤਿਆਮੇਵ ਜਯਤੇ ਨੇ ਹੌਲੀ ਰਫਤਾਰ ਮਗਰੋਂ ਵੀ 5 ਦਿਨਾਂ ਚ ਕਮਾਏ ਇੰਨੇ ਕਰੋੜ

ਜਾਨ ਅਬਰਾਹਿਮ ਦੀ ਫਿਲਮ ਸੱਤਿਆਮੇਵ ਜਯਤੇ ਅਤੇ ਅਕਸ਼ੇ ਕੁਮਾਰ ਦੀ ਫਿਲਮ ਗੋਲਡ 15 ਅਗਸਤ ਨੂੰ ਇਕੱਠਿਆਂ ਰਿਲੀਜ਼ ਹੋਈ ਸੀ। ਦੋਨਾਂ ਹੀ ਫਿ਼ਲਮਾਂ ਇੱਕ ਦੂਜੇ ਨੂੰ ਚੰਗੀ ਟੱਕਰ ਦੇ ਰਹੀਆਂ ਹਨ। ਰਿਲੀਜ਼ ਤੋਂ ਪਹਿਲੇ ਦਿਨ ਦੋਨਾਂ ਹੀ ਫਿਲਮਾਂ ਨੇ ਬਾਕਸ ਆਫਿਸ ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਪਰ ਰੁਝੇਵੇਂ ਵਾਲੇ ਦਿਨਾਂ ਤੇ ਫਿਲਮ ਕੁੱਝ ਖਾਸ ਕਮਾਲ ਨਾ ਕਰ ਸਕੀ। ਫਿਲਮ ਨੂੰ ਰਿਲੀਜ਼ ਹੋਏ 5 ਦਿਨ ਹੋ ਚੁੱਕੇ ਹਨ ਅਤੇ ਫਿਲਮ ਨੇ ਹੁਣ ਤੱਕ ਆਪਣਾ ਬਜਟ ਪੂਰਾ ਕਰ ਲਿਆ ਹੈ। 

 

ਦੱਸ ਦੇਈਏ ਕਿ ਓਪਨਿੰਗ ਵਾਲੇ ਦਿਨ ਸੱਤਿਆਮੇਵ ਜਯਤੇ 20.25 ਕਰੋੜ ਰੁਪਏ ਕਮਾਉਣ ਚ ਕਾਮਯਾਬ ਹੋਈ। ਉੱਥੇ ਹੀ ਗੋਲਡ ਨੇ 25.25 ਕਰੋੜ ਰੁਪਏ ਦੀ ਕਮਾਈ ਕੀਤੀ। ਹੌਲੀ ਰਫਤਾਰ ਬਾਜਜੂਦ ਵੀ ਦੋਨਾਂ ਫਿਲਮਾਂ ਨੇ ਬਾਕਸ ਆਫਿਸ ਤੇ ਚੰਗੀ ਕਮਾਈ ਕਰ ਰਹੀ ਹੈ।

 

ਬੁੱਧਵਾਰ ਨੂੰ ਫਿਲਮ ਰਿਲੀਜ਼ ਹੋਣ ਦੇ ਚੱਲਦਿਆਂ ਫਿਲਮ ਨੂੰ 5 ਦਿਨ ਦਾ ਓਪਨਿੰਗ ਹਫਤਾ ਮਿਲਿਆ ਜੋ ਕਿ ਕਮਾਈ ਵਜੋਂ ਬੇਹੱਦ ਅਹਿਮ ਹੈ। ਫਿਲਮ ਸੱਤਿਆਮੇਵ ਜਯਤੇ ਨੇ ਜਿੱਥੇ ਬੁੱਧਵਾਰ ਨੂੰ 20.52 ਕਰੋੜ ਰੁਪਏ ਕਮਾਏ, ਉੱਥੇ ਹੀ ਵੀਰਵਾਰ ਨੂੰ 7.92, ਸ਼ੁੱਕਰਵਾਰ 9.18 ਕਰੋੜ, ਸ਼ਨਿਚਰਵਾਰ 9.03 ਕਰੋੜ ਅਤੇ ਐਤਵਾਰ 10.26 ਕਰੋੜ ਦੀ ਕਮਾਈ ਕੀਤੀ। ਫਿਲਮ ਨੇ ਹੁਣ ਤੱਕ 56.91 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਜਾਨ ਦੀ ਫਿਲਮ 35 ਕਰੋੜ ਰੁਪਏ ਚ ਬਣ ਕੇ ਤਿਆਰ ਹੋਈ ਹੈ।

 

ਅਕਸ਼ੇ ਕੁਮਾਰ ਦੀ ਫਿਲਮ ਗੋਲਡ ਵੀ ਸ਼ਾਨਦਾਰ ਕਮਾਈ ਕਰ ਰਹੀ ਹੈ। ਫਿਲਮ ਨੇ ਓਪਨਿੰਗ ਵਾਲੇ ਦਿਨ 25.25 ਕਰੋੜ ਰੁਪਏ ਕਮਾਏ। ਵੀਰਵਾਰ 8.10 ਕਰੋੜ, ਸ਼ੁੱਕਰਵਾਰ 10.10 ਕਰੋੜ ਰੁਪਏ, ਸ਼ਨਿਚਰਵਾਰ 12.30 ਕਰੋੜ ਰੁਪਏ ਅਤੇ ਐਤਵਾਰ 15.55 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਦੀ ਹੁਣ ਤੱਕ ਦੀ ਕਮਾਈ 71.30 ਕਰੋੜ ਰੁਪਏ ਹੋ ਗਈ ਹੈ।

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:satyamev jayate and even after slow pace these crores earned in 5 days