ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਟੂਡੈਂਟ ਆਫ਼ ਦਿ ਈਅਰ-2 ਦੇ ਸੈੱਟ ਤੋਂ ਤਸਵੀਰਾਂ ਵਾਇਰਲ

SOTY 2

ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਆਪਣੀ ਆਉਣ ਵਾਲੀ ਫਿਲਮ 'ਸਟੂਡੈਂਟ ਆਫ਼ ਦਿ ਈਅਰ 2' ਦੀ ਸ਼ੂਟਿੰਗ ਕਰ ਰਹੇ ਹਨ. ਸ਼ੂਟਿੰਗ ਦੌਰਾਨ ਟਾਈਗਰ ਸ਼ਰਾਫ, ਅਨੰਨਿਯਾ ਪਾਂਡੇ ਅਤੇ ਤਾਰਾ ਸੂਤਾਰਿਆ ਨੂੰ ਕੈਮਰੇ ਨੇ ਕੈਦ ਕੀਤਾ. 

ਨਿਰਮਾਤਾ ਕਰਣ ਜੌਹਰ ਇਸ ਫਿਲਮ ਰਾਹੀਂ ਦੋ ਨਵੇਂ ਚਿਹਰੇ ਲਾਂਚ ਕਰਨ ਜਾ ਰਹੇ ਹਨ- ਅਨੰਨਿਯਾ ਪਾਂਡੇ ਤੇ ਤਾਰਾ ਸੁਤਾਰਿਆ. ਫਿਲਮ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ. 

Student of the Year 2

 

ਫਿਲਮ ਦੀ ਸ਼ੂਟਿੰਗ ਦੇਹਰਾਦੂਨ, ਮੰਸੂਰੀ ਅਤੇ ਰਿਸ਼ੀਕੇਸ਼ 'ਚ ਕੀਤੀ ਜਾ ਰਹੀ ਹੈ. ਫਿਲਮ ਦੇ ਕੁਝ ਹਿੱਸਿਆਂ ਨੂੰ ਮੁੰਬਈ ਤੇ ਪੁਣੇ 'ਚ ਵੀ ਸ਼ੂਟ ਕੀਤਾ ਜਾਵੇਗਾ. 

Student of the Year 2

ਮੁੰਬਈ 'ਚ ਫਿਲਮ ਦੇ ਸੀਨ ਸ਼ੂਟ ਹੋ ਰਹੇ ਹਨ ਜਿੱਥੇ  ਹਲਕੀ-ਹਲਕੀ ਬਾਰਿਸ਼ ਵੀ ਹੋ ਰਹੀ ਹੈ. ਇਸੇ ਦੌਰਾਨ 'ਸਟੂਡੈਂਟ ਆਫ ਦਿ ਈਅਰ -2'  ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ.

Student of the Year 2

ਬਾਲੀਵੁੱਡ ਅਭਿਨੇਤਾ ਚੰਨਕੀ ਪਾਂਡੇ ਦੀ ਧੀ ਅਨੰਨਿਯਾ ਪਾਂਡੇ ਇਸ ਫਿਲਮ ਬਾਰੇ ਬਹੁਤ ਖੁਸ਼ ਹੈ. ਫਿਲਮ 23 ਨਵੰਬਰ ਨੂੰ ਰਿਲੀਜ਼ ਹੋਵੇਗੀ.

Student of the Year 2

ਸਟੂਡੈਂਟ ਆਫ਼ ਦ ਈਅਰ ਸੀਰੀਜ਼ ਦਾ ਪਹਿਲਾ ਭਾਗ 2012 'ਚ ਰਿਲੀਜ ਹੋਇਆ ਸੀ, ਜਿਸਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ. ਵਰੁਣ ਧਵਨ, ਸਿਧਾਰਥ ਮਲਹੋਤਰਾ ਅਤੇ ਆਲੀਆ ਭੱਟ ਨੇ ਇਸ ਫ਼ਿਲਮ ਤੋਂ ਬਾਲੀਵੁੱਡ 'ਚ ਸ਼ੁਰੂਆਤ ਕੀਤੀ ਸੀ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:see shooting photos from the set of Student of the Year 2 film