ਸ਼ਾਹਿਦ ਕਪੂਰ ਛੇਤੀ ਹੀ ਫ਼ਿਲਮ ਕਬੀਰ ਸਿੰਘ ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ ਮੁੰਬਈ ਚ ਫ਼ਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ। ਇਸ ਮੌਕੇ ਸ਼ਾਹਿਦ ਕਪੂਰ ਨੇ ਆਪਣੀ ਫ਼ਿਲਮ ਚ ਸਾਥਣ ਕਲਾਕਾਰ ਕਿਯਾਰਾ ਅਡਵਾਨੀ ਨਾਲ ਮਿਲ ਕੇ ਮੀਡੀਆ ਨਾਲ ਗੱਲਬਾਤ ਕੀਤੀ ਹੈ।
ਇਸ ਦੌਰਾਨ ਸ਼ਾਹਿਦ ਕਪੂਰ ਨੂੰ ਇਕ ਸਵਾਲ ਤੇ ਕਾਫੀ ਗੁੱਸਾ ਆ ਗਿਆ। ਜਾਣਕਾਰੀ ਮੁਤਾਬਕ ਟ੍ਰੇਲਰ ਲਾਂਚ ਮੌਕੇ ਇਕ ਰਿਪੋਰਟਰ ਨੇ ਕਿਯਾਰਾ ਤੋਂ ਕਿਸਿੰਗ ਸੀਨ ਨੂੰ ਲੈ ਕੇ ਸਵਾਲ ਕੀਤਾ, ਜਿਸ ਜਵਾਬ ਕਿਆਰਾ ਨੇ ਪੂਰਾ ਨਾ ਦਿੱਤਾ।
ਇਸ ਤੋਂ ਬਾਅਦ ਰਿਪੋਰਟਰ ਨੇ ਸ਼ਾਹਿਦ ਕਪੂਰ ਤੋਂ ਇਸੇ ਸਵਾਲ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ, ਕੀ ਭਰਾ, ਕਾਫੀ ਸਮੇਂ ਤੋਂ ਤੇਰੀ ਕੋਈ ਗਰਲਫ੍ਰੈਂਡ ਨਹੀਂ ਹੈ ਕੀ, ਕਿਸਿੰਗ ਤੋਂ ਇਲਾਵਾ ਦੂਜਾ ਸਵਾਲ ਕਿਉਂ ਨਹੀਂ ਪੁੱਛ ਰਹੇ ਹੋ? ਅਸੀਂ ਫਿਲਮ ਚ ਅਦਾਕਾਰੀ ਵੀ ਕੀਤੀ ਹੈ।
ਦੱਸਣਯੋਗ ਹੈ ਕਿ ਫ਼ਿਲਮ ਕਬੀਰ ਸਿੰਘ ਤੇਲਗੂ ਫ਼ਿਲਮ ਅਰਜੁਨ ਰੈੱਡੀ ਦੀ ਹਿੰਦੀ ਰੀਮੇਕ ਹੈ। ਇਹ ਫ਼ਿਲਮ 21 ਜੂਨ 2019 ਨੂੰ ਰਿਲੀਜ਼ ਹੋਣ ਵਾਲੀ ਹੈ।
ਹੇਠਾਂ ਕਲਿੱਕ ਕਰੇ ਦੇਖੋ ਫ਼ਿਲਮ ਕਬੀਰ ਸਿੰਘ ਦਾ ਟ੍ਰੇਲਰ
.