ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਰੁਖ ਖ਼ਾਨ ਦੀ ਧੀ ਨੇ ਕਰਵਾਇਆ ਫੋਟੋਸ਼ੂਟ, ਵਾਇਰਲ ਹੋਈਆਂ ਤਸਵੀਰਾਂ

ਬਾਲੀਵੁੱਡ `ਚ ਸਟਾਰਸ ਕਿੱਡਜ਼ ਆਪਣੇ ਮਾਤਾ-ਪਿਤਾ ਤੋਂ ਜ਼ਿਆਦਾ ਸੁਰਖੀਆਂ `ਚ ਛਾਏ ਰਹਿੰਦੇ ਹਨ। ਕਾਫੀ ਸਮੇਂ ਤੋਂ ਚਰਚਾ ਹੋ ਰਹੀ ਸੀ ਕਿ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਦੀ ਲਾਡਲੀ ਧੀ ਸੁਹਾਨਾ ਖ਼ਾਨ ਫਿਲਮ ਜਗਤ ਦੇ ਮੈਦਾਨ `ਚ ਉਤਰ ਸਕਦੀ ਹੈ ਤੇ ਨਾਲ ਹੀ ਇਹ ਵੀ ਖਬਰਾਂ ਸਨ ਕਿ ਸੁਹਾਨਾ ਨੂੰ ਕਰਨ ਜੌਹਰ ਆਪਣੇ ਵੱਡੇ ਬੈਨਰ ਹੇਠ ਲਾਂਚ ਕਰਨਗੇ।

 

 

ਸੁਹਾਨਾ ਦੇ ਡੈਬਿਊ ਦਾ ਤਾਂ ਹਾਲੇ ਕੁਝ ਪਤਾ ਨਹੀਂ ਪਰ ਸੁਹਾਨਾ ਨੇ ਆਪਣਾ ਪਹਿਲਾਂ ਫੋਟੋਸ਼ੂਟ ਜ਼ਰੂਰ ਕਰਵਾ ਲਿਆ ਹੈ। ‘ਵੋਗ ਮੈਗਜ਼ੀਨ` ਦੇ ਕਵਰ ਪੇਜ ਨਾਲ ਸੁਹਾਨਾ ਨੇ ਡੈਬਿਊ ਕੀਤਾ ਹੈ ਤੇ ਖਾਸ ਗੱਲ ਇਹ ਹੈ ਕਿ ਪਾਪਾ ਸ਼ਾਹਰੁਖ ਨੇ ਹੀ ਇਸ ਨੂੰ ਲਾਂਚ ਕੀਤਾ ਹੈ।

 

 

ਉਨ੍ਹਾਂ ਨੇ ਆਪਣੇ ਟਵਿਟਰ `ਤੇ ਧੀ ਸੁਹਾਨਾ ਦੇ ਕਵਰ ਵਾਲੀ ਮੈਗਜ਼ੀਨ ਹੱਥ `ਚ ਫੜ੍ਹੀ ਇਕ ਤਸਵੀਰ ਪੋਸਟ ਕੀਤੀ। ਇਸ ਨੂੰ ਲੈ ਕੇ ਉਨ੍ਹਾਂ ਨੇ ਲਿਖਿਆ, ‘ਉਸ ਨੂੰ ਇਕ ਵਾਰ ਫਿਰ ਆਪਣੇ ਹੱਥਾਂ `ਚ ਚੁੱਕ ਰਿਹਾ ਹਾਂ। ਵੋਗ ਤੁਹਾਡਾ ਧੰਨਵਾਦ। ਜਦੋਂ ਸਾਡੇ ਬੱਚਿਆਂ ਦੀ ਗੱਲ ਆਉਂਦੀ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਨੂੰ ਅਸੀਂ ਆਪਣਾ ਪਿਆਰ ਦੇਈਏ। ਮੈਂ ਕਾਫੀ ਪਿਆਰ ਤੇ..... ਭੇਜ ਰਿਹਾ ਹਾਂ। ਹੇਲੋ ਸੁਹਾਨਾ ਖਾਨ।`

 

 

ਦੱਸਣਯੋਗ ਹੈ ਕਿ ਮਾਂ ਗੌਰੀ ਖਾਨ ਨੇ ਵੀ ਲਾਡਲੀ ਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਵੋਗ ਇੰਡੀਆ ਦਾ ਧੰਨਵਾਦ ਕੀਤਾ। ਸੁਹਾਨਾ ਖਾਨ ਨੇ ਵੋਗ ਲਈ ਜੋ ਫੋਟੋਸ਼ੂਟ ਕਰਵਾਇਆ ਹੈ, ਉਸ ਦੀਆਂ ਕੁਝ ਤਸਵੀਰਾਂ ਹਾਲ ਹੀ `ਚ ਸਾਹਮਣੇ ਆਈਆਂ ਹਨ। ਉਸ ਦਾ ਇਹ ਫੋਟੋਸ਼ੂਟ ਸੋਸ਼ਲ ਮੀਡੀਆ `ਤੇ ਕਾਫੀ ਵਾਇਰਲ ਹੋ ਰਿਹਾ ਹੈ।

 

ਇਨ੍ਹਾਂ `ਚੋਂ ਇਕ ਤਸਵੀਰ `ਚ ਉਹ ਕਾਊਚ `ਤੇ ਲੰਮੀ ਪਈ ਨਜ਼ਰ ਆ ਰਹੀ ਹੈ ਤੇ ਦੂਜੀ ਤਸਵੀਰ `ਚ ਉਹ ਸੋਫੇ `ਤੇ ਬੈਠੀ ਨਜ਼ਰ ਆ ਰਹੀ ਹੈ। ‘ਵੋਗ ਮੈਗਜ਼ੀਨ` ਨੇ ਆਪਣੇ ਇੰਸਟਾਗ੍ਰਾਮ `ਤੇ ਸੁਹਾਨਾ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, ‘ਇਹ ਸ਼ੁਰੂਆਤ ਹੈ ਇਕ ਨਵੀਂ ਸਦੀ ਦੀ, ਮਿਲੋ ਸੁਹਾਨਾ ਖਾਨ ਨੂੰ..`।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahrukh Khans daughter has made photoshoot viral images