ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸਲ ਜ਼ਿੰਦਗੀ ’ਚ ਮੈਂ ਕਿਵੇਂ ਦਿੱਸਦੀ ਹਾਂ, ਨਹੀਂ ਕਰਦੀ ਇਸਦੀ ਫਿਕਰ: ਸ਼ਰਧਾ ਕਪੂਰ

ਅਦਾਕਾਰਾ ਸ਼ਰਧਾ ਕਪੂਰ ਦਾ ਕਹਿਣਾ ਹੈ ਕਿ ਅਸਲ ਚ ਦਿਖਾਵਾ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਬਹੁਤ ਛੋਟਾ ਜਿਹਾ ਹਿੱਸਾ ਹੈ। ਉਹ ਕਹਿੰਦੀ ਹੈ ਕਿ ਉਹ ਇਸ ਬਾਰੇ ਚਿੰਤਤ ਨਹੀਂ ਹਨ ਕਿ ਉਹ ਅਸਲ ਜ਼ਿੰਦਗੀ ਚ ਕਿਵੇਂ ਦਿਖਾਈ ਦਿੰਦੀ ਹਨ। ਇਸ ਹਫਤੇ ਰਿਲੀਜ਼ ਹੋਈ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਛਿਛੋਰੇ' ਚ ਸ਼ਰਧਾ ਦੋ ਬਿਲਕੁਲ ਵੱਖਰੇ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਸ਼ਰਧਾ ਨੇ ਨਿਊਜ਼ ਏਜੰਸੀ ਆਈਏਐਨਐਸ ਨੂੰ ਦੱਸਿਆ ਕਿ ਪ੍ਰਦਰਸ਼ਨ ਕਰਨਾ ਮੇਰੇ ਕਿੱਤੇ ਦਾ ਇਕ ਛੋਟਾ ਜਿਹਾ ਹਿੱਸਾ ਹੈ। ਇਹ ਸਾਰੇ ਅਦਾਕਾਰਾਂ ਦੀ ਜ਼ਿੰਦਗੀ ਚ ਨਹੀਂ ਹੈ। ਇਸ ਲਈ ਮੈਂ ਇਸ ਨਾਲ ਕਾਫ਼ੀ ਆਰਾਮਦਾਇਕ ਹਾਂ। ਮੈਂ ਰੰਗਾਂ ਅਤੇ ਵੱਖ ਵੱਖ ਹੇਅਰ ਸਟਾਈਲ ਬਣਾਉਣੇ ਪਸੰਦ ਹਨ। ਜਦੋਂ ਫਿਲਮਾਂ ਵਿਚ ਮੇਰੇ ਕਿਰਦਾਰਾਂ ਦੀ ਗੱਲ ਆਉਂਦੀ ਹੈ ਤਾਂ ਮੇਕਅਪ ਕਰਨਾ ਇਸਦਾ ਇਕ ਮਹੱਤਵਪੂਰਣ ਹਿੱਸਾ ਹੁੰਦਾ ਹੈ।

 

ਸ਼ਰਧਾ ਕਪੂਰ ਨੇ ਕਿਹਾ ਕਿ ਮੈਂ ਅਸਲ ਜ਼ਿੰਦਗੀ ਚ ਕਿਸ ਤਰ੍ਹਾਂ ਦੀ ਦਿਖਦੀ ਹਾਂ, ਇਸ ਬਾਰੇ ਜ਼ਿਆਦਾ ਚਿੰਤਤ ਨਹੀਂ ਹਾਂ। ਬਹੁਤ ਸਾਰੇ ਦਿਨ ਹੁੰਦੇ ਹਨ ਜਦੋਂ ਮੇਰੇ ਮੁਹਾਸੇ ਹੁੰਦੇ ਹਨ ਤੇ ਮੇਰੇ ਵਾਲ ਖਰਾਬ ਹੁੰਦੇ ਹਨ। ਵਧੇਰੇ ਯਾਤਰਾ ਕਰਨ ਨਾਲ ਮੇਰੀ ਚਮੜੀ ਵੀ ਥੱਕੀ ਦਿਖਾਈ ਦਿੰਦੀ ਹੈ। ਮੈਂ ਏਅਰਪੋਰਟ 'ਤੇ ਆਮ ਵਾਂਗ ਫੋਟੋ ਖਿੱਚਦੀ ਹਾਂ ਤੇ ਮੈਂ ਇਸ ਨਾਲ ਠੀਕ ਹਾਂ। ਪਿੰਪਲ ਕੁਦਰਤੀ ਤੌਰ ਤੇ ਹੁੰਦੇ ਹਨ ਤੇ ਅਸੀਂ ਸਾਰੇ ਮਨੁੱਖ ਹਾਂ, ਪਲਾਸਟਿਕ ਨਹੀਂ। ਕਈ ਸੁੰਦਰਤਾ ਅਤੇ ਕਾਸਮੈਟਿਕ ਬ੍ਰਾਂਡਾਂ ਦਾ ਸਮਰਥਨ ਕਰਨ ਵਾਲੀ ਦਿਖਣ ਵਾਲੀ ਅਦਾਕਾਰਾ ਇਸ ਤੇ ਬਾਅਦ ਚ ਹੱਸਦੀਆਂ ਹਨ।

 

ਬਾਕਸ-ਆਫਿਸ 'ਤੇ ਸ਼ਰਧਾ ਕਪੂਰ ਦੀਆਂ ਦੋ ਹਫਤਿਆਂ ਦੇ ਅੰਦਰ ਦੋ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਜਿੱਥੇ ਤੇਲਗੂ ਸੁਪਰਸਟਾਰ ਪ੍ਰਭਾਸ ਨਾਲ ਉਨ੍ਹਾਂ ਦੀ ਫਿਲਮ 'ਸਾਹੋ' ਸ਼ੁੱਕਰਵਾਰ ਨੂੰ ਚਾਰ ਭਾਸ਼ਾਵਾਂ 'ਚ ਰਿਲੀਜ਼ ਹੋਈ ਹੈ। ਨਿਤੇਸ਼ ਤਿਵਾੜੀ ਦੀ ਫਿਲਮ 'ਛਿਛੋਰੇ' ਅਗਲੇ ਹਫਤੇ ਰਿਲੀਜ਼ ਹੋਵੇਗੀ। 'ਛਿਛੋਰੇ' ਚ ਸ਼ਰਧਾ ਕਪੂਰ ਨਾਲ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ, ਵਰੁਣ ਸ਼ਰਮਾ, ਪ੍ਰਤੀਕ ਬੱਬਰ, ਤਾਹਿਰ ਰਾਜ ਭਸੀਨ ਅਤੇ ਨਵੀਨ ਪੋਲੀਸ਼ੈੱਟੀ ਸ਼ਾਮਲ ਹਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਸ਼ਰਧਾ ਨੇ ਕਿਹਾ ਕਿ ਇਹ ਮੇਰੇ ਲਈ ਇਕ ਦਿਲਚਸਪ ਫਿਲਮ ਹੈ ਕਿਉਂਕਿ ਮੈਂ ਦੋ ਪੀੜ੍ਹੀਆਂ ਦੇ ਦੋ ਕਿਰਦਾਰ ਨਿਭਾਉਂਦੀ ਵਿਖਾਂਗੀ। ਮੈਂ ਇਸ ਫ਼ਿਲਮ ਚ ਇੱਕ ਕਾਲਜ ਦੀ ਵਿਦਿਆਰਥਣ ਅਤੇ ਇੱਕ ਜਵਾਨ ਲੜਕੀ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹਾਂ। ਇਕ ਹੀ ਫਿਲਮ ਚ ਦੋ ਪੀੜ੍ਹੀਆਂ ਦਾ ਕਿਰਦਾਰ ਨਿਭਾਉਣਾ ਦਿਲਚਸਪ ਹੈ। ਛਿਛੋਰੇ 6 ਸਤੰਬਰ ਨੂੰ ਰਿਲੀਜ਼ ਹੋਵੇਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shraddha Kapoor says i don t worry about how i look in real life