ਅਗਲੀ ਕਹਾਣੀ

ਗਾਇਕ ਕੁਮਾਰ ਸਾਨੂ ਨੇ ਕੀਤਾ ਆਪਣੀ ਮੁਤਬੰਨੀ ਧੀ ਦਾ ਰਾਜ਼ ਜੱਗ-ਜ਼ਾਹਿਰ

ਕੁਮਾਰ ਸਾਨੂ ਆਪਣੀ ਮੁਤਬੰਨੀ ਧੀ ਸ਼ੈਨਨ ਨਾਲ

ਬਾਲੀਵੁੱਡ ਦੇ ਗਾਇਕ ਕੁਮਾਰ ਸਾਨੂ ਨੇ ਪਹਿਲੀ ਵਾਰ ਦੁਨੀਆ ਸਾਹਵੇਂ ਇਹ ਰਾਜ਼ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਨੇ ਸਾਲ 2001 `ਚ ਇੱਕ ਕੁੜੀ ਸ਼ੈਨਨ ਨੂੰ ਗੋਦ ਲਿਆ ਸੀ ਪਰ ਸਮਾਜ ਦੇ ਡਰ ਤੋਂ ਕਦੇ ਇਹ ਭੇਤ ਕਿਸੇ ਅੱਗੇ ਪ੍ਰਗਟ ਨਹੀਂ ਕੀਤਾ ਸੀ ਕਿ ਪਤਾ ਨਹੀਂ ਲੋਕ ਕੀ ਸੋਚਣਗੇ। ਹੁਣ ਉਹ ਕੁੜੀ ਸ਼ੈਨਨ ਮੁਟਿਆਰ ਬਣ ਚੁੱਕੀ ਹੈ ਤੇ ਗਾਉਂਦੀ ਵੀ ਹੈ।


ਕੁਮਾਰ ਸਾਨੂ ਨੇ ਆਪਣੀ ਮੁਤਬੰਨੀ (ਗੋਦ ਲਈ ਹੋਈ) ਧੀ ਬਾਰੇ ਇਹ ਭੇਤ ਪਹਿਲੀ ਵਾਰ ‘ਦਿਲ ਹੈ ਹਿੰਦੁਸਤਾਨੀ 2` ਨਾਲ ਸਬੰਧਤ ਇੱਕ ਸ਼ੋਅ ਦੌਰਾਨ ਕੀਤਾ।


ਕੁਮਾਰ ਸਾਨੂ ਨੇ ਸ਼ੋਅ ਦੌਰਾਨ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਸ਼ੈਨਨ `ਤੇ ਮਾਣ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਉਨ੍ਹਾਂ ਦੀ ਅਸਲ ਸੰਤਾਨ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਸ਼ੈਨਨ ਬਹੁਤ ਸਖ਼ਤ ਮਿਹਨਤੀ ਹੈ ਤੇ ਹੁਣੇ ਤੋਂ ਹੀ ਉਸ ਦੀ ਬਹੁਤ ਸਾਰੀਆਂ ਪ੍ਰਾਪਤੀਆਂ ਹਨ। ਸ਼ੋਅ ਦੌਰਾਨ ਸ਼ੈਨਨ ਨੇ ਇੱਕ ਵਿਡੀਓ ਆਪਣੇ ਪਿਤਾ ਨੂੰ ਸਮਰਪਿਤ ਕੀਤੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Singer Kumar Sanu unfolds secret of adopted daughter Shannon