ਮਰਹੂਮ ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੇ ਬੇਟੇ ਬਾਬੀਲ ਖਾਨ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਦੀਆਂ ਪੁਰਾਣੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰ ਰਹੇ ਹਨ। ਤਾਜ਼ਾ ਪੋਸਟ ਚ ਇਰਫਾਨ ਖਾਨ ਕਿਸੇ ਪਹਾੜੀ ਖੇਤਰ ਚ ਠੰਡੇ ਪਾਣੀ ਚ ਡੁੱਬਕੀਆਂ ਲਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਇਰਫਾਨ ਕੈਮਰੇ ਵੱਲ ਵੇਖਦੇ ਹੋਏ ਕਹਿੰਦੇ ਹਨ, "ਇਹ ਬਰਫ ਹੈ!" ਇਸ ਤੋਂ ਬਾਅਦ ਇਕ ਔਰਤ ਇਸੇ ਨੂੰ ਦੁਹਰਾਉਂਦੇ ਹੋਏ ਹੱਸਦੀ ਹੈ ਕਿ ਇਹ ਬਰਫ ਹੈ?
ਬੇਟੇ ਬਾਬਿਲ ਦੁਆਰਾ ਪੋਸਟ ਕੀਤੀ ਇਕ ਹੋਰ ਵੀਡੀਓ ਵਿਚ ਇਰਫਾਨ ਪਾਣੀ ਚ ਛਾਲ ਮਾਰਦਿਆਂ ਮਜ਼ੇ ਕਰਦੇ ਹੋਏ ਦਿਖਾਈ ਦੇ ਰਹੇ ਹਨ।
.