ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਾਕਸ਼ੀ ਸਿਨਹਾ-ਰੈਪਰ ਬਾਦਸ਼ਾਹ ਦੀ ਫ਼ਿਲਮ ਖ਼ਾਨਦਾਨੀ ਸ਼ਫਾਖਾਨਾ ਦਾ ਟ੍ਰੇਲਰ ਰਿਲੀਜ਼

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ (Sonakshi Sinha) ਦੀ ਫ਼ਿਲਮ ਖ਼ਾਨਦਾਨੀ ਸ਼ਫਾਖਾਨਾ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਜਿਸ ਦਾ ਅੱਜ ਆਫ਼ਿਸ਼ਲ ਟ੍ਰੇਲਰ ਰਿਲੀਜ਼ ਹੋ ਗਿਆ। ਇਸ ਫ਼ਿਲਮ ਚ ਸੋਨਾਕਸ਼ੀ ਸਿਨਹਾ, ਬੇਬੀ ਬੇਦੀ ਦਾ ਕਿਰਦਾਰ ਨਿਭਾਇਆ ਹੈ ਜਿਹੜੀ ਕਿ ਇਕ ਸੈਕਸੋਲਾਜਿਸਟ ਹੁੰਦੀ ਹੈ।

 

ਟ੍ਰੇਲਰ ਚ ਤੁਸੀਂ ਸੋਨਾਕਸ਼ੀ ਅਤੇ ਅੰਨੁ ਕਪੂਰ ਦੇ ਕਈ ਅਜਿਹੇ ਡਾਇਲਾਗ ਸੁਣੋਗੇ ਜਿਸ ਨੂੰ ਸੁਣ ਕੇ ਹਸੀ ਆਉਣੀ ਲਾਜ਼ਮੀ ਹੈ। ਇਸ ਦੌਰਾਨ ਟ੍ਰੇਲਰ ਚ ਇਕ ਚੀਜ਼ ਹੋਰ ਦਿਖਾਈ ਗਈ ਹੈ। ਉਹ ਹੈ ਕਲੀਨਿਕ ਤੇ ਤਰ੍ਹਾਂ-ਤਰ੍ਹਾਂ ਦੇ ਮਰੀਜ਼ ਦਾ ਆਉਣਾ।

 

ਫ਼ਿਲਮ ਚ ਸੋਨਾਕਸ਼ੀ ਸੈਕਸ ਬਾਰੇ ਖੁੱਲ ਕੇ ਗੱਲ ਕਰਦੀ ਨਜ਼ਰ ਆਉਣਗੀ। ਫ਼ਿਲਮ ਚ ਅਦਾਕਾਰ ਵਰੁਣ ਸ਼ਰਮਾ, ਸੋਨਾਕਸ਼ੀ ਦੇ ਭਰਾ ਦਾ ਕਿਰਦਾਰ ਨਿਭਾ ਰਹੇ ਹਨ। ਇਸ ਫ਼ਿਲਮ ਨਾਲ ਰੈਪਰ ਬਾਦਸ਼ਾਹ ਆਪਣੇ ਬਾਲੀਵੁੱਡ ਚ ਫ਼ਿਲਮ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonakshi Sinhas film Khandaani ShafaKhana Trailer release