ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਦਾ ਇਲਾਜ ਕਰਾ ਰਹੀ ਅਦਾਕਾਰਾ ਸੋਨਾਲੀ ਬੇਂਦਰੇ ਨੇ ਸ਼ੇਅਰ ਕੀਤੀ ਇਹ ਫ਼ੋਟੋ

ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਨਾਲ ਪੀੜਤ ਹਨ ਤੇ ਨਿਊਯਾਰਕ ਚ ਆਪਣਾ ਇਲਾਜ ਕਰਵਾ ਰਹੀ ਹੈ। ਸੋਨਾਲੀ ਨੇ ਫ਼ੈਂਡਸਿ਼ਪ ਡੇ ਮੌਮੇ ਆਪਣੇ ਦੋਸਤਾਂ ਨਾਲ ਇੱਕ ਫ਼ੋਟੋ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਆਪਣੇ ਦੋਸਤਾਂ ਨਾਲ ਚੰਗਾ ਸਮਾਂ ਬਤੀਤ ਕਰ ਰਹੀ ਹਨ ਤੇ ਮੁਸਕੁਰਾ ਰਹੀ ਹੈ। ਇਸ ਫ਼ੋਟੋ ਚ ਸੋਨਾਲੀ ਦੀਆਂ ਦੋ ਸਹੇਲੀਆਂ ਹਨ ਜਿਨ੍ਹਾਂ ਚੋ ਇੱਕ ਸੁਜ਼ੈਨ ਖ਼ਾਨ ਹਨ।

 

 

ਸੋਨਾਲੀ ਨੇ ਭਾਵੁਖ ਹੁੰਦਿਆਂ ਨਾਲ ਇੱਕ ਆਪਣੇ ਵਿਚਾਰ ਵੀ ਲਿਖੇ ਜਿਸ ਵਿਚ ਉਨ੍ਹਾ ਲਿਖਿਆ, ਇਹ ਮੈਂ ਹਾਂ ਤੇ ਇਸ ਸਮੇਂ ਬਹੁਤ ਖੁਸ਼ ਹਾਂ, ਜਦ ਮੈਂ ਲੋਕਾਂ ਨਾਲ ਇਹ ਕਹਿੰਦੀ ਹਾਂ ਕਿ ਉਹ ਮੈਨੂੰ ਅਜੀਬ ਢੰਗ ਨਾਲ ਦੇਖਦੇ ਹਨ। ਮੈਂ ਹੁਣ ਹਰ ਪਲ ਨੂੰ ਖੁੱਲ੍ਹ ਕੇ ਜਿਉਂਦੀ ਹਾਂ, ਹਰੇਕ ਉਹ ਮੌਕਾ ਲੱਭਦੀ ਹਾਂ ਜਿਸ ਵਿਚ ਮੈਂ ਮਜ਼ੇ ਕਰ ਸਕਾਂ। ਹਾਂ ਕਦੇ ਕਦੇ ਦਰਦ ਹੁੰਦਾ ਹੈ ਪਰ ਮੈਂ ਹੁਣ ਉਹੀ ਕਰ ਰਹੀ ਹਾਂ ਜੋ ਮੈਨੂੰ ਚੰਗਾ ਲੱਗਦਾ ਹੈ ਜਿਵੇਂ ਜਿਨ੍ਹਾਂ ਨੂੰ ਬਹੁਤ ਪਿਆਰ ਕਰਦੀ ਹਾਂ ਉਨ੍ਹਾਂ ਨਾਲ ਵੱਧ ਸਮਾਂ ਬਤੀਤ ਕਰਦੀ ਹਾਂ। ਮੈਂ ਬਹੁਤ ਲੱਕੀ ਹਾਂ ਕਿ ਮੇਰੇ ਦੋਸਤ ਮੇਰੇ ਲਈ ਆਪਣੀ ਰੁੱਝੀ ਜਿ਼ੰਦਗੀ ਤੋਂ ਸਮਾਂ ਕੱਢ ਕੇ ਮੈਨੂੰ ਮਿਲਣ ਆਉਂਦੇ ਹਨ। ਮੈਨੂੰ ਫ਼ੋਨ ਜਾਂ ਮੈਸੇਜ ਕਰਦੇ ਹਨ।ਮੈਨੂੰ ਕਦੇ ਵੀ ਇਕੱਲਾ ਮਹਿਸੂਸ ਨਹੀਂ ਹੋਣ ਦਿੰਦੇ ਹਨ। ਧੱਨਵਾਦ, ਹਮੇਸ਼ਾ ਮੈਨੂੰ ਇੰਨਾ ਪਿਆਰ ਦੇਣ ਲਈ। 

 

ਸੋਨਾਲੀ ਨੇ ਲਿਖਿਆ, ਅੱਜ ਕੱਲ੍ਹ ਮੈਂ ਤਿਆਰ ਹੋਣ ਲਈ ਘੱਟ ਸਮਾਂ ਲਗਾਉਂਦੀ ਹਾਂ ਕਿਉਂਕਿ ਹੁਣ ਮੈਨੂੰ ਆਪਣੇ ਵਾਲਾਂ ਤੇ ਕੁੱਝ ਕਰਨਾ ਨਹੀਂ ਹੁੰਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonali Bendre treating cancer shared this photo