ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਫ਼ਿਲਮ ’ਚ ਸਲਮਾਨ ਖ਼ਾਨ ਦੀ ਮਾਂ ਬਣਨ ਵਾਲੀ ਸੋਨਾਲੀ ਕੁਲਕਰਣੀ ਨੇ ਕਹੀ ਇਹ ਗੱਲ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਤਾਜ਼ਾ ਰਿਲੀਜ਼ ਹੋਈ ਫ਼ਿਲਮ ਭਾਰਤ ਨੂੰ ਉਨ੍ਹਾਂ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੋਨਾਲੀ ਕੁਲਕਰਣੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ਿਲਮ ਭਾਰਤ ਚ ਸਲਮਾਨ ਖ਼ਾਨ ਦੀ ਮਾਂ ਦਾ ਕਿਰਦਾਰ ਨਿਭਾਉਣ ਚ ਕੋਈ ਦੁੱਖ ਨਹੀਂ ਹੈ।

 

ਉਨ੍ਹਾਂ ਕਿਹਾ ਕਿ ਮੈਨੂੰ ਇਸ ਕਿਰਦਾਰ ਲਈ ਹੁਣ ਕਾਫੀ ਸ਼ਲਾਘਾ ਮਿਲ ਰਹੀ ਹੈ। ਹਾਲਾਂਕਿ ਕਈ ਲੋਕ ਉਨ੍ਹਾਂ ਦੀ ਆਲੋਚਨਾ ਵੀ ਕਰ ਰਹੇ ਹਨ ਕਿਉਂਕਿ ਸਲਮਾਨ ਖ਼ਾਨ ਤੋਂ ਉਮਰ ਚ ਛੋਟੀ ਹੋਣ ਬਾਵਜੂਦ ਸੋਨਾਲੀ ਨੇ ਸਲਮਾਨ ਦੀ ਮਾਂ ਦਾ ਪਾਤਰ ਨਿਭਾਇਆ ਹੈ।

 

ਸੋਨਾਲੀ ਕਿਹਾ ਕਿ ਉਹ ਆਪਣੀ ਚੋਣ ਨੂੰ ਲੈ ਕੇ ਬੇਹਦ ਮਾਣ ਮਹਿਸੂਸ ਕਰਦੀ ਹਨ ਤੇ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੈ ਕਿ ਉਨ੍ਹਾਂ ਨੇ ਸਲਮਾਨ ਖ਼ਾਨ ਦੀ ਮਾਂ ਦਾ ਕਿਰਦਾਰ ਚੁਨਣ ਦਾ ਫੈਸਲਾ ਕੀਤਾ।

 

ਉਨ੍ਹਾਂ ਅੱਗੇ ਕਿਹਾ, ਮੇਰਾ ਕਿਰਦਾਰ ਮੇਰੀ ਆਪਣੀ ਮਰਜ਼ੀ ਹੈ। ਮੈਂ ਚੰਗੀ ਮਾੜੇ ਵਿਚਾਰਾਂ ਦਾ ਸਤਿਕਾਰ ਕਰਦੀ ਹਾਂ ਪਰ ਮੈਂ  ਸਾਲ 2000 ਚ ਰਿਤਿਕ ਰੌਸ਼ਨ ਦੀ ਮਤਰੇਈ ਮਾਂ ਦਾ ਫ਼ਿਲਮ ਮਿਸ਼ਨ ਕਸ਼ਮੀਰ ਚ ਵੀ ਰੋਲ ਅਦਾ ਕਰ ਚੁੱਕੀ ਹਾਂ। ਉਨ੍ਹਾਂ ਕਿਹਾ ਕਿ ਕਈ ਵਾਰ ਰੋਲ ਅਦਾਕਾਰ ਦੀ ਤਰੱਕੀ ਦਾ ਵੀ ਹਿਸਾਬ ਰੱਖਦਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonali Kulkarni opens up on playing Salman Khan mother in Bharat