ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਦੇ ਪਿਤਾ ਦਾ ਕਰਜ਼ਦਾਰ ਹਾਂ : ਸ਼ਾਹਰੁਖ ਖ਼ਾਨ

ਸਲਮਾਨ ਦੇ ਪਿਤਾ ਦਾ ਕਰਜ਼ਦਾਰ ਹਾਂ : ਸ਼ਾਹਰੁਖ ਖ਼ਾਨ

ਬਾਲੀਵੁਡ ਦੇ ਕਿੰਗ ਖਾਨ ਸ਼ਾਹਰੁਖ ਖ਼ਾਨ ਦਾ ਕਹਿਣਾ ਹੈ ਕਿ ਉਹ ਆਪਣੀ ਸਫਲਤਾ ਅਤੇ ਪ੍ਰਸਿੱਧੀ ਲਈ ਸਲਮਾਨ ਖਾਨ ਦੇ ਪਿਤਾ ਅਤੇ ਸੀਨੀਅਰ ਸਕ੍ਰਿਪਟ ਲੇਖਕ ਸਲੀਮ ਖਾਨ ਦੇ ਕਰਜ਼ਦਾਰ ਹਨ। ਸ਼ਾਹਰੁਖ ਨੇ ਇਹ ਗੱਲ ਸਲਮਾਨ ਖਾਨ ਦੇ ਗੇਮ ਸ਼ੋਅ ‘ਦਸ ਕਾ ਦਮ 3’ ਦੇ ਗ੍ਰੈਂਡ ਫਾਈਨਾਲੇ ਦੌਰਾਨ ਕਹੀ, ਜਿੱਥੇ ਉਹ ਮਹਿਮਾਨ ਬਣਕੇ ਪਹੁੰਚੇ ਸਨ। ਸ਼ਾਹਰੁਖ ਨੇ ਅੱਗੇ ਕਿਹਾ ਕਿ ਇਕ ਸੰਘਰਸ਼ਮਈ ਐਕਟਰ ਦੇ ਤੌਰ `ਤੇ ਮੈਂ ਜਦੋਂ ਪਹਿਲੀ ਵਾਰ ਮੁੰਬਈ ਆਇਆ ਸੀ, ਉਸ ਸਮੇਂ ਮੈਂ ਸਲਮਾਨ ਦੇ ਉਥੇ ਹੀ ਖਾਣਾ ਖਾਂਦਾ ਸੀ, ਜਿੱਥੇ ਸਲੀਮ ਖਾਨ ਜੀ ਮੇਰਾ ਬਹੁਤ ਖਿਆਲ ਰੱਖਦੇ ਸਨ। ਇਨ੍ਹਾਂ ਲੋਕਾਂ ਦੇ ਕਾਰਨ ਹੈ ਕਿ ਮੈਂ ਅੱਜ ‘ਸ਼ਾਹਰੁਖ ਖ਼ਾਨ’ ਬਣ ਸਕਿਆ।

 

‘ਸਲਮਾਨ ਜਿੱਥੇ ਕਹਿਣਗੇ, ਉਥੇ ਚਲਿਆ ਜਾਉਗਾ..’


ਸ਼ਾਹਰੁਖ ਨੇ ਅੱਗੇ ਕਿਹਾ ਕਿ ਮੈਂ ਇਸ ਸ਼ੋਅ `ਤੇ ਸਿਰਫ ਸਲਮਾਨ ਦੇ ਕਾਰਨ ਆਇਆ ਹਾਂ ਅਤੇ ਉਹ ਮੈਨੂੰ ਜਿੱਥੇ ਜਾਣ ਨੂੰ ਕਹਿਣਗੇ, ਮੈਂ ਚਲਿਆ ਜਾਉਗਾ’’ ਸ਼ਾਹਰੁਖ ਨੇ ਇਸ ਐਪੀਸੋਡ `ਚ ਅਦਾਕਾਰਾ ਰਾਣੀ ਮੁਖਰਜੀ ਨਾਲ ਹਿੱਸਾ ਲਿਆ ਸੀ। ਇਸ ਦੌਰਾਨ ਉਨ੍ਹਾਂ ਸਲਮਾਨ ਖਾਨ ਦੇ ਨਾਲ ਫਿਲਮ ‘ਕੁਛ ਕੁਛ ਹੋਤਾ ਹੈ’ ਦੀਆਂ ਯਾਦਾਂ ਵੀ ਤਾਜ਼ਾ ਕੀਤੀਆਂ। ਇਸ ਫਿਲਮ `ਚ ਸਲਮਾਨ ਗੈਸਟ ਰੋਲ `ਚ ਸਨ। ਸ਼ੋਅ ਦੇ ਕੁਝ ਪ੍ਰੋਮੋਜ਼ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜਿਨ੍ਹਾਂ `ਚ ਸਲਮਾਨ ਅਤੇ ਸ਼ਾਹਰੁਖ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

 

 

ਜਿ਼ਕਰਯੋਗ ਹੈ ਕਿ ਸ਼ਾਹਰੁਖ ਖਾਨ ਛੇਤੀ ਹੀ ਡਾਇਰੈਕਟਰ ਆਨੰਦ ਐਲ ਰਾਏ ਦੀ ਫਿਲਮ ‘ਜ਼ੀਰੋ’ `ਚ ਬੌਨੇ ਦੇ ਰੋਲ `ਚ ਨਜ਼ਰ ਆਉਣਗੇ। ਫਿਲਮ ‘ਚ ਉਨ੍ਹਾਂ ਨਾਲ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਮੁੰਖ ਰੋਲ `ਚ ਹੋਵੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:srk says because of salman father Salim Khan that I became Shah Rukh Khan