ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਰੁਖ ਖ਼ਾਨ ਦੀ ਧੀ ਆਪਣੀ ਫਿਲਮੀਪਾਰੀ ਲਈ ਖਾਸ ਤਿਆਰੀਆਂ ’ਚ ਰੁੱਝੀ

ਬਾਲੀਵੁੱਡ ਸਟਾਰ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਬਾਲੀਵੁੱਡ ਚ ਪਾਰੀ ਸ਼ੁਰੂ ਕਰਨ ਦੀ ਤਿਆਰੀ ਚ ਰੁੱਝੀ ਹਨ। ਸੁਹਾਨਾ ਆਪਣੀ ਫ਼ਿਲਮ ਰਾਹੀਂ ਸ਼ੁਰੂਆਤ ਕਰਨ ਲਈ ਸਖਤ ਮਿਹਨਤ ਕਰ ਰਹੀ ਹਨ। ਸੁਹਾਨਾ ਅਦਾਕਾਰੀ ਸਿੱਖਣ ਲਈ ਆਪਣੇ ਪਿਤਾ ਸ਼ਾਹਰੁਖ ਖ਼ਾਨ ਦੀਆਂ ਸਾਰੀਆਂ ਫ਼ਿਲਮਾਂ ਦੇਖ ਰਹੀ ਹਨ।

 

ਸੁਹਾਨਾ ਕੁਝ ਦਿਨ ਪਹਿਲਾਂ ਆਪਣੀ ਆਉਣ ਵਾਲੀ ਸ਼ਾਰਟ ਫ਼ਿਲਮ ਕਾਰਨ ਚਰਚਾ ਚ ਆਈਂ ਸਨ। ਇਸ ਦਾ ਫ਼ਿਲਮ ਦਾ ਨਾਂ 'ਦ ਗ੍ਰੇ ਪਾਰਟ ਆਫ਼ ਬਲੂ' ਹੈ ਅਤੇ ਇਸ ਦਾ ਇਕ ਪੋਸਟਰ ਪਿਛਲੇ ਹਫਤੇ ਇੰਟਰਨੈੱਟ ਤੇ ਦੇਖਿਆ ਗਿਆ ਸੀ। ਪੋਸਟਰ ਚ ਕਾਲ਼ੇ ਅਤੇ ਨੀਲੇ ਆਊਟਫ਼ਿੱਟ ਚ ਮੁਸਕੁਰਾਉਂਦੀ ਨਜ਼ਰ ਆ ਰਹੀ ਹਨ।

 

ਸੁਹਾਨਾ ਨੇ ਇਸ ਵੇਲੇ ਆਪਣੇ ਪਿਤਾ ਦੀਆਂ ਸਾਰੀਆਂ ਫ਼ਿਲਮਾਂ ਸ਼ਾਹਰੁਖ ਦੇ ਬੰਗਲੇ ਮੰਨਤ ਚ ਬਣੇ ਥਿਏਟਰ ਚ ਦੇਖਦੀ ਹਨ। ਸੁਹਾਨਾ ਆਪਣੇ ਪਿਤਾ ਦੇ ਫ਼ਿਲਮ ਚ ਕੀਤੇ ਗਏ ਕੰਮਾਂ ਨੂੰ ਧਿਆਨ ਨਾਲ ਦੇਖਣ ਦੇ ਨਾਲ ਹੀ ਚੰਗੀ ਤਰ੍ਹਾਂ ਸਮਝਣ ਚ ਰੁੱਝੀ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:suhana khan daughter of shah rukh khan making unique preparation for her debut movie in bollywood