ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Super 30 ਦਾ ਦੂਜਾ ਗੀਤ Paisa ਹੋਇਆ ਰਿਲੀਜ਼, ਦੇਖੋ ਇਕ ਨਜ਼ਰ

ਰਿਤਿਕ ਰੋਸ਼ਨ ਦੀ ਆਉਣ ਵਾਲੀ ਫ਼ਿਲਮ ਸੁਪਰ-30 ਆ ਰਹੀ 12 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਨੂੰ ਵਿਕਾਸ ਬਹਿਲ ਨੇ ਬਣਾਇਆ ਹੈ। ਇਸ ਫ਼ਿਲਮ ਚ ਰਿਤਿਕ ਨੇ ਸੁਪਰ-30 ਦੇ ਬਾਨੀ ਆਨੰਦ ਕੁਮਾਰ ਦੀ ਭੂਮਿਕਾ ਨਿਭਾਈ ਹੈ। ਅੱਜ ਸ਼ੁੱਕਰਵਾਰ ਨੂੰ ਰਿਲੀਜ਼ ਹੋਏ ਗੀਤ ਪੈਸਾ ਚ ਦਿਖਾਇਆ ਗਿਆ ਹੈ ਕਿ ਕਿਵੇਂ ਪੈਸੇ ਦੇ ਜ਼ੋਰ ਤੇ ਆਮ ਬੰਦੇ ਨੂੰ ਆਪਣੇ ਵੱਲ ਖਿੱਚਿਆ ਜਾ ਸਕਦਾ ਹੈ।

 

ਇਸ ਗੀਤ ਨੂੰ ਅਜੇ-ਅਤੁਲ ਨੇ ਤਿਆਰ ਕੀਤਾ ਹੈ। ਗੀਤ ਦੀ ਧੁੰਨ ਸ਼ਾਨਦਾਰ ਹੈ। ਵਿਸ਼ਾਲ ਦਦਲਾਨੀ ਨੇ ਗੀਤ ਨੂੰ ਗਾਇਆ ਹੈ। ਅਮਿਤਾਭ ਭੱਟਾਚਾਰਿਆ ਦੇ ਬੋਲ ਹਨ। ਲੋਕਾਂ ਨੂੰ ਗੀਤ ਬੇਹਦ ਪਸੰਦ ਆ ਰਿਹਾ ਹੈ। ਇਸ ਗੀਤ ਨੂੰ ਰਿਤਿਕ ਰੋਸ਼ਨ ਨੇ ਆਪਣੇ ਟਵਿੱਟਰ ਪੇਜ਼ ਤੇ ਸ਼ੇਅਰ ਕਰਦਿਆਂ ਲਿਖਿਆ ਕਿ ਸਾਲਾਂ ਦੀ ਮਿਹਨਤ ਦਾ ਫਲ ਹੈ ਇਹ ਪੈਸਾ, ਹੁਣ ਇਸਦਾ ਅਸਰ ਹੋਗਾ ਆਨੰਦ ’ਤੇ ਕਿਵੇਂ ਦਾ।

 

ਅਤੁਲ ਗੋਗਾਵਲੇ ਨੇ ਇਸ ਗੀਤ ਨੂੰ ਲੈ ਕੇ ਹਾਲ ਹੀ ਚ ਦਸਿਆ ਸੀ ਕਿ ਹਰੇਕ ਵਿਅਕਤੀ ਜਿਹੜਾ ਸਾਲਾਂ ਦੇ ਸੰਘਰਸ਼ ਮਗਰੋਂ ਪੈਸਾ ਕਮਾਉਣਾ ਸ਼ੁਰੂ ਕਰਦਾ ਹੈ, ਉਸ ਨਾਲ ਜੁੜਿਆ ਹੋਇਆ ਗੀਤ ਹੈ ਇਹ ਪੈਸਾ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਚ ਇਕ ਡਾਂਸ ਨੰਬਰ ਨਹੀਂ ਹੈ ਪਰ ਇਹ ਹਰਮਨਪਿਆਰਾ ਹੋਣ ਦੇ ਬਾਅਦ ਦਰਸ਼ਕਾਂ ਲਈ ਇਕ ਡਾਂਸ ਨੰਬਰ ਬਣ ਸਕਦਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Super 30 second song Paisa relaease Hrithik Roshan dance viral