ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰਸਟਾਰ ਰਜਨੀਕਾਂਤ ਨੇ ਕਿਹਾ, ਹੁਣ ਕਰਨਾ ਚਾਹੁੰਦਾ ਹਾਂ ਟ੍ਰਾਂਸਜੈਂਡਰ ਦਾ ਰੋਲ

ਸੁਪਰਸਟਾਰ ਰਜਨੀਕਾਂਤ ਨੇ ਹੁਣ ਤੱਕ ਕਈ ਬਿਹਤਰੀਨ ਕਿਰਦਾਰ ਨਿਭਾਏ ਹਨ ਤੇ ਉਨ੍ਹਾਂ ਦੇ ਹਰ ਕਿਰਦਾਰ ਨੂੰ ਵੀ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲਿਆ ਹੈ ਹੁਣ ਹਾਲ ਹੀ ਵਿਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਫਿਲਮਾਂ ਲੰਮੀ ਪਾਰੀ ਖੇਡਣ ਤੋਂ ਬਾਅਦ ਕੋਈ ਅਜਿਹਾ ਅੰਦਾਜ਼ ਜਾਂ ਕਿਰਦਾਰ ਹੈ ਜਿਸ 'ਤੇ ਉਹ ਕੰਮ ਕਰਨਾ ਚਾਹੁਣਗੇ?

 

ਇਸ ਸਵਾਲ ਦੇ ਜਵਾਬ ਵਿਚ ਰਜਨੀਕਾਂਤ ਨੇ ਕਿਹਾ, 'ਮੈਂ ਲਗਭਗ ਹਰ ਸ਼ੈਲੀ ਕੰਮ ਕੀਤਾ ਹੈ ਮੈਂ 160 ਫਿਲਮਾਂ ਕੀਤੀਆਂ ਹਨ ਤੇ ਫਿਲਮ ਇੰਡਸਟਰੀ ਚ ਮੈਨੂੰ 45 ਸਾਲ ਹੋ ਗਏ ਹਨ। ਮੈਂ ਇਕ ਟਰਾਂਸਜੈਂਡਰ ਦੀ ਭੂਮਿਕਾ ਨਿਭਾਉਣਾ ਚਾਹੁੰਦਾ ਹਾਂ'

 

ਰਜਨੀਕਾਂਤ ਨੇ ਮੁੰਬਈ ਆਪਣੀ ਆਉਣ ਵਾਲੀ ਫਿਲਮਦਰਬਾਰ’ ਦੇ ਟ੍ਰੇਲਰ ਲਾਂਚ ਮੌਕੇ ਆਪਣੀ ਇਹ ਖਾਸ ਇੱਛਾ ਜ਼ਾਹਰ ਕੀਤੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਿਸੇ ਫਿਲਮ ਨਿਰਮਾਤਾ ਨੇ ਉਨ੍ਹਾਂ ਤੋਂ ਟ੍ਰਾਂਸਜੈਂਡਰ ਦੀ ਭੂਮਿਕਾ ਨਿਭਾਉਣ ਲਈ ਪਹੁੰਚ ਕੀਤੀ ਹੈ? ਸੁਪਰਸਟਾਰ ਨੇ ਕਿਹਾ, 'ਨਹੀਂ, ਅਜੇ ਨਹੀਂ, ਮੈਂ ਇਸ ਬਾਰੇ ਹਾਲ ਹੀ ਵਿੱਚ ਸੋਚਿਆ ਹੈ ਤੇ ਆਪਣੀ ਇੱਛਾ ਜ਼ਾਹਰ ਕੀਤੀ ਹੈ'

 

ਰਜਨੀਕਾਂਤ ਨੇ ਮਰਾਠੀ ਫਿਲਮਾਂ ਕੰਮ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਮਹਾਰਾਸ਼ਟਰ ਨਾਲ ਹੀ ਜੁੜੀਆਂ ਹੋਈਆਂ ਹਨ ਉਨ੍ਹਾਂ ਕਿਹਾ ਕਿ ਪਿਛਲੇ 45 ਸਾਲਾਂ ਤੋਂ ਉਨ੍ਹਾਂ ਦੀ ਅਦਾਕਾਰੀ ਦਾ ਜਨੂੰਨ ਉਨ੍ਹਾਂ ਨੂੰ ਇਸ ਖੇਤਰ ਵਿੱਚ ਬਣੇ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ

 

ਰਜਨੀਕਾਂਤ ਨੇ ਕਿਹਾ, 'ਮੈਂ ਆਪਣੇ ਘਰ ਮਰਾਠੀ ਬੋਲਦਾ ਹਾਂ ਇਕ ਵਾਰ ਮੈਨੂੰ ਇਕ ਮਰਾਠੀ ਫਿਲਮ ਕੰਮ ਕਰਨ ਦਾ ਮੌਕਾ ਮਿਲਿਆ, ਪਰ ਗੱਲ ਨਹੀਂ ਬਣੀ। ਮੈਂ ਇੱਕ ਮਰਾਠੀ ਫਿਲਮ ਕੰਮ ਕਰਨਾ ਚਾਹਾਂਗਾ ਆਓ ਵੇਖਦੇ ਹਾਂ ਕਿ ਇਹ ਕਦੋਂ ਹੁੰਦਾ ਹੈ। ਅਸੀਂ ਮੁੰਬਈ ਇਸ ਫਿਲਮ ('ਦਰਬਾਰ') ਦੀ ਸ਼ੂਟਿੰਗ 90 ਦਿਨ ਬਿਤਾਏ। ਮੈਂ ਮੁੰਬਈ ਦੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਹਾਂ'

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Superstar Rajinikanth said-now I want to play transgender