ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਸਵਰਾ ਭਾਸਕਰ ਨੇ ਆਪਣੇ ਟਵਿੱਟਰ ਅਕਾਊਂਟ ਨੂੰ ਬੰਦ ਕਰ ਦਿੱਤਾ ਹੈ। ਸਵਰਾ ਕੁਝ ਸਮੇਂ ਲਈ ਔਨਲਾਈਨ ਪਲੇਟਫਾਰਮ ਤੋਂ ਦੂਰ ਰਹਿਣਾ ਚਾਹੁੰਦੀ ਹੈ। ਸਵਰਾ ਨੇ ਕਿਹਾ ਕਿ ਉਹ ਯੂਰਪ ਵਿਚ ਛੁੱਟੀਆਂ ਮਨਾਉਣ ਗਈ ਹੋਈ ਹੈ ਅਤੇ ਭਾਰਤ ਵਾਪਸ ਆਉਣ ਤੋਂ ਬਾਅਦ ਟਵਿੱਟਰ 'ਤੇ ਵਾਪਸ ਆ ਜਾਵੇਗੀ।
ਸਵਰਾ ਨੇ ਕਿਹਾ, 'ਮੈਂ ਟਵਿੱਟਰ ਨੂੰ ਬੰਦ ਕਰ ਦਿੱਤਾ ਹੈ ਕਿਉਂਕਿ ਕੁਝ ਸਮੇਂ ਲਈ ਮੈਂ ਡਿਜੀਟਲ ਪਲੇਟਫਾਰਮ ਦੀ ਆਦਤ ਤੋਂ ਦੂਰ ਰਹਿਣਾ ਚਾਹੁੰਦੀ ਹਾਂ। ਅਗਲੇ ਹਫਤੇ ਭਾਰਤ ਆਉਣ ਤੋਂ ਬਾਅਦ ਮੈਂ ਦੁਬਾਰਾ ਫਿਰ ਇਸ ਡਿਜੀਟਲ ਪਲੇਟਫਾਰਮ ਤੇ ਆਵਾਂਗੀ। ਮੈਂ ਇਸ ਸਮੇਂ ਛੁੱਟੀਆਂ ਦਾ ਆਨੰਦ ਮਾਣ ਰਹੀ ਹਾਂ ਪਰ ਮੈਂ ਫਿਰ ਮਹਿਸੂਸ ਕੀਤਾ ਕਿ ਮੈਂ ਇਸ ਦੀ ਆਦੀ ਹੋ ਗਈ ਹਾਂ। '
ਇਹ ਵੀ ਖਬਰ ਸੀ ਕਿ ਸਵਰਾ ਨੇ ਟ੍ਰੋਲਿੰਗ ਕਾਰਨ ਆਪਣੇ ਟਵਿੱਟਰ ਅਕਾਊਂਟ ਨੂੰ ਮਿਟਾ ਦਿੱਤਾ ਸੀ। ਉਹ ਅਜੇ ਵੀ ਉਹ ਫੇਸਬੁੱਕ ਅਤੇ ਇੰਸਟਗ੍ਰਾਮ 'ਤੇ ਹੈ।