ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲਾਇਕਾ-ਅਰਜੁਨ ਦੇ ਵਿਆਹ ਦੀਆਂ ਖ਼ਬਰਾਂ ਦਰਮਿਆਨ ਛਲਕਿਆ ਅਰਬਾਜ਼ ਦਾ ਦਰਦ

ਮਲਾਇਕਾ-ਅਰਜੁਨ ਦੇ ਵਿਆਹ ਦੀਆਂ ਖ਼ਬਰਾਂ ਦਰਮਿਆਨ ਛਲਕਿਆ ਅਰਬਾਜ਼ ਦਾ ਦਰਦ

 ਫਿਲਮਫੇਅਰ ਮੈਗਜ਼ੀਨ ਨੇ ਇਸ ਖਬਰ ਦਾ ਐਲਾਨ ਕੀਤਾ ਸੀ ਕਿ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਅਗਲੇ ਸਾਲ ਤੱਕ ਵਿਆਹ ਕਰ ਸਕਦੇ ਹਨ. ਹਾਲਾਂਕਿ, ਅਰਜੁਨ ਤੇ ਮਲਾਇਕਾ ਨੇ ਇਨ੍ਹਾਂ ਰਿਪੋਰਟਾਂ ਦਾ ਕੋਈ ਜਵਾਬ ਨਹੀਂ ਦਿੱਤਾ. ਪਰ ਇਹ ਦੋਵੇਂ ਅਕਸਰ ਇਕੱਠੇ ਹੀ ਨਜ਼ਰ ਆਉਂਦੇ ਹਨ. ਇਸ ਦੌਰਾਨ ਮਲਾਇਕਾ ਦੇ ਸਾਬਕਾ ਪਤੀ ਤੇ ਅਭਿਨੇਤਾ ਅਰਬਾਜ ਖ਼ਾਨ ਨੇ ਇਕ ਇੰਟਰਵਿਊ ਦੌਰਾਨ ਪਹਿਲੀ ਵਾਰ ਮਲਾਇਕਾ ਤੋਂ ਤਲਾਕ ਬਾਰੇ ਆਪਣੀ ਚੁੱਪੀ ਤੋੜ ਦਿੱਤੀ ਤੇ ਦੱਸਿਆ ਕਿ ਕਿਵੇਂ ਮੈਂ ਰਿਸ਼ਤਾ ਬਚਾਉਣ ਦੀ ਕੋਸ਼ਿਸ਼ ਕੀਤੀ ਸੀ.

 

21 ਸਾਲ ਤੱਕ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼  ...


 ਜ਼ੂਮ ਟੀ.ਵੀ. ਨੂੰ ਦਿੱਤ ਇ੍ਕਰ ਇੰਟਰਵਿਊ ਵਿਚ ਜਦੋਂ ਅਰਬਾਜ਼ ਖ਼ਾਨ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੀ ਅੱਖਾਂ ਵਿੱਚ ਇਕ ਆਦਰਸ਼ ਰਿਸ਼ਤਾ ਕੀ ਹੈ ਤਾਂ ਉਹ ਹੱਸ ਪਏ ਤੇ ਕਿਹਾ ਕਿ ਉਹ ਇਸ ਬਾਰੇ ਟਿੱਪਣੀ ਕਰਨ ਲਈ ਸਹੀ ਇਨਸਾਨ ਨਹੀਂ ਹੈ. ਅਰਬਾਜ਼ ਨੇ ਵੀ ਕਿਹਾ ਕਿ ਉਹ ਇਹ ਨਹੀਂ ਜਾਣਦਾ ਕਿ ਸਭ ਤੋਂ ਵਧੀਆ ਰਿਸ਼ਤਾ ਕੀ ਹੈ. ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਮਲਾਇਕਾ ਨਾਲ ਆਪਣੇ ਰਿਸ਼ਤੇ ਨੂੰ ਬਚਾਉਣ ਲਈ 21 ਸਾਲ ਕੋਸ਼ਿਸ਼ ਕੀਤੀ ਪਰ ਮੈਂ ਕਾਮਯਾਬ ਨਹੀਂ ਹੋ ਸਕਿਆ. ਉਨ੍ਹਾਂ ਨੇ ਅੱਗੇ ਕਿਹਾ, 'ਜ਼ਿੰਦਗੀ ਵਿੱਚ ਦੋ ਕਿਸਮ ਦੇ ਲੋਕ ਹੁੰਦੇ ਹਨ ਜੋ ਹੋਰ ਮੰਗਦੇ ਰਹਿੰਦੇ ਹਨ ਤੇ ਹਮੇਸ਼ਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਖੁਸ਼ਹਾਲ ਜੋੜੇ ਹਨ. ਜਦੋਂ ਕਿ ਦੂਜੇ ਉਹ ਲੋਕ ਹਨ ਜਿਨ੍ਹਾਂ ਕੋਲ ਜੋ ਕੁਝ ਹੈ, ਉਹ ਉਸ ਤੋਂ ਖੁਸ਼ ਹਨ. '

 

 

 ਅਰਬਾਜ਼ ਖ਼ਾਨ ਤੇ ਮਲਾਇਕਾ ਅਰੋੜਾ ਨੇ ਮਈ 2017 ਵਿੱਚ ਇੱਕ-ਦੂਜੇ ਨੂੰ ਤਲਾਕ ਦਿੱਤਾ ਸੀ. ਮੀਡੀਆ ਦੀ ਰਿਪੋਰਟ ਵਿੱਚ ਮਲਾਇਕਾ ਤੇ ਅਰਜੁਨ ਕਪੂਰ ਵਿਚਾਲੇ ਵਧ ਰਹੀਆਂ ਨਜ਼ਦੀਕੀਆਂ ਨੂੰ ਦੋਵਾਂ ਦੇ ਤਲਾਕ ਦਾ ਕਾਰਨ ਦੱਸਿਆ ਗਿਆ ਸੀ. ਹੁਣ ਅਰਬਾਜ਼ ਜਾਰਜੀਆ ਨੂੰ ਡੇਟ ਕਰ ਰਹੇ ਹਨ, ਤੇ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:thats what arbaaz khan said on divorce with malaika arora