ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ 5 ਰਿਕਾਰਡ - ਬਾਲੀਵੁੱਡ `ਚ ਸਿਰਫ਼ ਅਕਸ਼ੇ ਕੁਮਾਰ ਕੋਲ

ਇਹ 5 ਰਿਕਾਰਡ - ਬਾਲੀਵੁੱਡ `ਚ ਸਿਰਫ਼ ਅਕਸ਼ੇ ਕੁਮਾਰ ਕੋਲ

ਅੱਜ ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਦਾ 51ਵਾਂ ਜਨਮ ਦਿਨ ਹੈ। ਇਸ ਮੌਕੇ ਅੱਜ ਅਸੀਂ ਇਸ ਅਦਾਕਾਰ ਦੀਆਂ ਕੁਝ ਖ਼ਾਸ ਗੱਲਾਂ ‘ਹਿੰਦੁਸਤਾਨ ਟਾਈਮਜ਼ ਪੰਜਾਬੀ` ਦੇ ਪਾਠਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ।

ਭਾਵੇਂ ਖ਼ਾਨ ਅਦਾਕਾਰਾਂ (ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ, ਆਮਿਰ ਖ਼ਾਨ) ਨੂੰ ਟੱਕਰ ਦੇਣ ਦੀ ਗੱਲ ਹੋਵੇ ਜਾਂ ਬਾਕਸ ਆਫਿ਼ਸ ਦੇ ਬੌਸ ਬਣਨ ਦੀ - ਬਾਲੀਵੁੱਡ `ਚ ਹੋਰ ਕੋਈ ਅਜਿਹਾ ਅਦਾਕਾਰ ਨਹੀਂ ਹੈ, ਜਿਸ ਨੇ ਇੰਨੇ ਠੋਸ ਰੂਪ ਵਿੱਚ ਤਰੱਕੀ ਕੀਤੀ ਹੋਵੇ।


ਪਿਛਲੇ 25 ਵਰ੍ਹਿਆਂ ਤੋਂ ਬਾਲੀਵੁੱਡ `ਚ ਸਰਗਰਮ ਅਦਾਕਾਰ ਅਕਸ਼ੇ ਕੁਮਾਰ ਦੀ ਸ਼ਾਇਦ ਹੀ ਕੋਈ ਅਜਿਹੀ ਫਿ਼ਲਮ ਹੋਵੇਗੀ, ਜਿਸ ਨੇ ਬਾਕਸ ਆਫਿ਼ਸ `ਤੇ ਵਧੀਆ ਪ੍ਰਦਰਸ਼ਨ ਨਾ ਕੀਤਾ ਹੋਵੇ। ਬਾਲੀਵੁੱਡ ਦੇ ਸਭ ਤੋਂ ਹਰਮਨਪਿਆਰੇ ਅਦਾਕਾਰਾਂ ਵਿੱਚੋਂ ਇੱਕ ਅਕਸ਼ੇ ਕੁਮਾਰ ਕੋਲ ਸਿਰਫ਼ ਬਾਕਸ ਆਫਿ਼ਸ ਸਫ਼ਲਤਾ ਹੀ ਇਕਲੌਤੀ ਅਜਿਹੀ ਚੀਜ਼ ਨਹੀਂ ਹੈ, ਜੋ ਉਨ੍ਹਾਂ ਨੂੰ ਸਪੈਸ਼ਲ ਬਣਾਉਂਦੀ ਹੈ।


ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਅਕਸ਼ੇ ਕੁਮਾਰ ਦੇ ਅਜਿਹੇ ਪੰਜ ਰਿਕਾਰਡਾਂ ਬਾਰੇ, ਜੋ ਸਮੁੱਚੇ ਬਾਲੀਵੁੱਡ `ਚ ਸਿਰਫ਼ ਉਨ੍ਹਾਂ ਕੋਲ ਹੀ ਹਨ, ਹੋਰ ਕਿਸੇ ਅਦਾਕਾਰ ਜਾਂ ਅਦਾਕਾਰਾ ਕੋਲ ਨਹੀਂ।


ਅਕਸ਼ੇ ਕੁਮਾਰ ਨੂੰ ਸਾਲ 2009 `ਚ ਜਾਪਾਨ ਦਾ ਕਰਾਟੇ ਲਈ ਸਭ ਤੋਂ ਵੱਡਾ ਪੁਰਸਕਾਰ ਮਿਲ ਚੁੰਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ‘ਕਿਯੂਕਹੀ ਗੋਜੂ ਰਾਏ ਕਰਾਟੇ` ਦੀ ਛੇਵੀਂ ਡਿਗਰੀ ਬਲੈਕ ਬੈਲਟ ਵੀ ਉਨ੍ਹਾਂ ਨੂੰ ਦਿੱਤੀ ਗਈ ਸੀ, ਜੋ ਆਪਣੇ ਆਪ `ਚ ਵੱਕਾਰੀ ਰਿਕਾਰਡ ਹੈ।


ਅਕਸ਼ੇ ਬਾਲੀਵੁੱਡ ਦੇ ਇਕਲੌਤੇ ਅਦਾਕਾਰ ਹਨ, ਜਿਨ੍ਹਾਂ ਨੂੰ ਇਹ ਮਾਣ-ਸਨਮਾਨ ਮਿਲੇ ਹਨ।

 

ਇਹ 5 ਰਿਕਾਰਡ - ਬਾਲੀਵੁੱਡ `ਚ ਸਿਰਫ਼ ਅਕਸ਼ੇ ਕੁਮਾਰ ਕੋਲ


ਕੈਨੇਡਾ ਨਾਲ ਅਕਸ਼ੇ ਕੁਮਾਰ ਦਾ ਰਿਸ਼ਤਾ ਸਦਾ ਤੋਂ ਹੀ ਡੂੰਘੇਰਾ ਰਿਹਾ ਹੈ। ਕੈਨੇਡਾ ਦੀ ਯੂਨੀਵਰਸਿਟੀ ਆਫ਼ ਵਿੰਡਸਰ ਨੇ ਅਕਸ਼ੇ ਕੁਮਾਰ ਨੂੰ ਉਨ੍ਹਾਂ ਦੇ ਸਿਨੇਮਾ ਖੇਤਰ ਵਿੱਚ ਵਡਮੁੱਲੇ ਯੋਗਦਾਨ ਲਈ ਡਾਕਟਰ ਦੇ ਖਿ਼ਤਾਬ ਨਾਲ ਸਨਮਾਨਿਤ ਕੀਤਾ ਹੈ। ਕੈਨੇਡਾ ਨੇ ਅਕਸ਼ੇ ਕੁਮਾਰ ਨੂੰ ਆਪਣੇ ਦੇਸ਼ ਦੀ ਨਾਗਰਿਕਤਾ ਵੀ ਦਿੱਤੀ ਹੈ ਤੇ ਇਸ ਤੋਂ ਇਲਾਵਾ ਸਾਲ 2010 ਦੌਰਾਨ ਕੈਨੇਡਾ `ਚ ਵਿੰਟਰ ਉਲੰਪਿਕਸ ਦੀ ਮਸ਼ਾਲ ਲੈ ਕੇ ਰੈਲੀ ਕਰਨ ਦਾ ਮਾਣ ਵੀ ਕੈਨੇਡਾ ਨੇ ਹੁਣ ਤੱਕ ਸਿਰਫ਼ ਅਕਸ਼ੇ ਕੁਮਾਰ ਨੂੰ ਹੀ ਬਖ਼ਸਿ਼ਆ ਹੈ, ਹੋਰ ਕਿਸੇ ਭਾਰਤੀ ਫਿ਼ਲਮੀ ਅਦਾਕਾਰ ਨੂੰ ਨਹੀਂ।


ਅਕਸ਼ੇ ਕੁਮਾਰ ਸਾਲ 2013 ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਆਮਦਨ ਟੈਕਸ ਅਦਾ ਕਰਨ ਵਾਲੇ ਸਿਤਾਰਿਆਂ `ਚੋਂ ਇੱਕ ਹਨ। ‘ਫ਼ੋਰਬਸ` ਮੈਗਜ਼ੀਨ ਦੀ ਤਾਜ਼ਾ ਸੂਚੀ ਮੁਤਾਬਕ ਅਕਸ਼ੇ ਕੁਮਾਰ ਇਸ ਵੇਲੇ ਦੁਨੀਆ ਦੇ ਸਭ ਤੋਂ ਵੱਧ ਪੈਸੇ ਕਮਾਉਣ ਵਾਲੇ 76ਵੇਂ ਅਦਾਕਾਰ ਹਨ ਤੇ ਉਹ ਹਾਲੀਵੁੱਡ ਦੀ ਅਦਾਕਾਰਾ ਸਕਾਰਲੈੱਟ ਜੌਨਸਨ ਨਾਲ ਇਸ ਮਾਮਲੇ `ਚ ਟੱਕਰ ਲੈ ਰਹੇ ਹਨ।


ਇਸ ਦਾ ਇਹੋ ਮਤਲਬ ਹੈ ਕਿ ਉਹ ਭਾਰਤ ਦੇ ਹੋਰ ਸਾਰੇ ਅਦਾਕਾਰਾਂ ਨਾਲੋਂ ਵੱਧ ਧਨ ਕਮਾ ਰਹੇ ਹਨ। ਇਸ ਤੋਂ ਇਲਾਵਾ ਉਹ ਅਜਿਹੇ ਪਹਿਲੇ ਅਦਾਕਾਰ ਹਨ, ਜਿਨ੍ਹਾਂ ਦੀਆਂ ਫਿ਼ਲਮਾਂ ਨੇ ਸਾਲ 2013 ਦੌਰਾਨ ਕਮਾਈ ਦੇ ਮਾਮਲੇ `ਚ ਕੁੱਲ 2,000 ਕਰੋੜ ਰੁਪਏ ਦਾ ਅੰਕੜਾ ਛੋਹਿਆ ਸੀ। ਇਹ ਅੰਕੜਾ 2016 `ਚ ਵਧ ਕੇ 3,000 ਕਰੋੜ ਰੁਪਏ ਹੋ ਗਿਆ ਸੀ।


ਸਲਮਾਨ ਖ਼ਾਨ ਤੇ ਆਮਿਰ ਖ਼ਾਨ ਨੇ ਬਾਕਸ ਆਫਿ਼ਸ `ਤੇ ਬਹੁਤ ਰਿਕਾਰਡ ਬਣਾਏ ਹਨ ਪਰ ਅਕਸ਼ੇ ਕੁਮਾਰ ਇੱਕ ਅਜਿਹੇ ਅਦਾਕਾਰ ਹਨ, ਜੋ ਨੰਬਰਾਂ ਦੀ ਖੇਡ `ਚ ਸਭ ਤੋਂ ਅੱਗੇ ਹਨ। ਉਹ ਪਹਿਲੇ ਅਜਿਹੇ ਅਦਾਕਾਰ ਹਨ, ਜਿਨ੍ਹਾਂ ਕੋਲ ਹਿੱਟ ਫਿ਼ਲਮਾਂ ਦੀ ਗਿਣਤੀ 50 ਹੈ। ਉਨ੍ਹਾਂ 25 ਵਰ੍ਹਿਆਂ ਦੇ ਕਰੀਅਰ ਦੌਰਾਨ 114 ਫਿ਼ਲਮਾਂ `ਚ ਕੰਮ ਕੀਤਾ ਹੈ, ਜਿਨ੍ਹਾਂ ਵਿੰਚੋਂ 49 ਜ਼ਬਰਦਸਤ ਹਿੱਟ ਰਹੀਆਂ ਹਨ। ਇਸ ਦਾ ਮਤਲਬ ਹੈ ਕਿ ਅਕਸ਼ੇ ਕੁਮਾਰ ਦੀਆਂ ਹਰ ਪੰਜ ਵਿੱਚੋਂ ਦੋ ਫਿ਼ਲਮਾਂ ਹਿੱਟ ਰਹੀਆਂ ਹਨ। ਉਸ ਦੇ ਮੁਕਾਬਲੇ ਸਲਮਾਨ ਖ਼ਾਨ ਨੇ ਹੁਣ ਤੱਕ 63 ਫਿ਼ਲਮਾਂ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਬਾਕਸ ਆਫਿ਼ਸ `ਤੇ 32 ਸਫ਼ਲ ਰਹੀਆਂ ਹਨ।    

ਇਹ 5 ਰਿਕਾਰਡ - ਬਾਲੀਵੁੱਡ `ਚ ਸਿਰਫ਼ ਅਕਸ਼ੇ ਕੁਮਾਰ ਕੋਲ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These 5 records only Akshay Kumar has