ਬਾਲੀਵੁੱਡ ਚ ਆਪਣੇ ਕਦਮ ਜਮਾਉਣ ਮਗਰੋਂ ਹੁਣ ਅਦਾਕਾਰ ਪੰਕਜ ਤ੍ਰਿਪਾਠੀ ਹਾਲੀਵੁੱਡ ਚ ਪਹਿਲਾ ਕਦਮ ਰੱਖਣ ਜਾ ਰਹੇ ਹਨ। ਜਾਣਕਾਰੀ ਮੁਤਾਬਕ ਪੰਕਜ ਹਾਲੀਵੁੱਡ ਫ਼ਿਲਮ ‘ਥੋਰ’ ਦੇ ਅਦਾਕਾਰ ਨਾਲ ਨਜ਼ਰ ਆਉਣਗੇ। ਇਸ ਗੱਲ ਦੀ ਸੂਚਨਾ ਮਿਲਣ ਤੋਂ ਬਾਅਦ ਪੰਕਜ ਦੇ ਫ਼ੈਨਜ਼ ਚ ਵੱਡੀ ਖ਼ੁਸ਼ੀ ਦੇਖਣ ਤੇ ਮਿਲ ਰਹੀ ਹੈ।
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਹਿੁੰਦਸਤਾਨ ਟਾਈਮਜ਼ ਪੰਜਾਬੀ ਨੂੰ ਪ੍ਰਾਪਤ ਜਾਣਕਾਰੀ ਮੁਤਾਬਕ ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਭਾਰਤ ਦੇ 1983 ਕ੍ਰਿਕਟ ਵਿਸ਼ਵ ਕੱਪ ਜਿੱਤ ਦੀ ਘਟਨਾ ਤੇ ਅਧਾਰਿਤ ਡਾਇਰੈਕਟਰ ਕਬੀਰ ਖ਼ਾਨ ਦੀ ਫ਼ਿਲਮ 83 ਚ ਪੀਆਰ ਮਾਨ ਸਿੰਘ ਦੀ ਭੂਮਿਕਾ ਚ ਵੀ ਨਜ਼ਰ ਆਉਣਗੇ।
ਹਾਲਾਂਕਿ ਮੌਜੂਦਾ ਸਮੇਂ ਚ ਪੰਕਜ ਵੈਬ ਸੀਰੀਜ਼ ਮਿਰਜ਼ਾਪੁਰ ਚ ਕਾਲੀਨ ਭਈਆ ਦੇ ਰੋਲ ਚ ਆਪਣੀ ਅਦਾਕਾਰੀ ਕਾਰਨ ਕਾਫੀ ਚਰਚਾਵਾਂ ਚ ਬਣੇ ਹੋਏ ਹਨ।
ਤੁਹਾਨੂੰ ਦੱਸਦੇਈਏ ਕਿ ਲੰਘੇ ਸਾਲ ਨਵੰਬਰ ਚ ਕ੍ਰਿਸ ਹੇਮਸਵਰਥ ਆਪਣੀ ਪਹਿਲੀ ਫ਼ਿਲਮ ਬਣਾਉਣ ਲਈ ਨਿਰਦੇਸ਼ਕ ਸੈਮ ਹਾਰਗ੍ਰੇਵ ਦੀ ਫ਼ਿਲਮ ‘ਢਾਕਾ’ ਦੀ ਸ਼ੂਟਿੰਗ ਲਈ ਭਾਰਤ ਆਏ ਸਨ। ਸੈਮ ‘ਏਵੈਂਜਰਸ ਇੰਨਫ਼ੀਨਿਟੀ ਵਾਰ, ਐਟਾਮਿਕ ਬਲਾਂਨਡ ਦੀ ਦੂਜੀ ਯੁਨੀਟ ਦੇ ਨਿਰਦੇਸ਼ਕ ਸਨ।
ਉਨ੍ਹਾਂ ਨੇ ਫ਼ਿਲਮ ਦੇ ਮੁੱਖ ਹਿੱਸੇ ਦੀ ਸ਼ੂਟਿੰਗ ਮੁੰਬਈ ਅਤੇ ਅਹਿਮਦਾਬਾਦ ਚ ਕੀਤੀ ਸੀ। ਇਸ ਫ਼ਿਲਮ ਚ ਕ੍ਰਿਸ ਹੈਮਸਵਰਥ ਅਤੇ ਪੰਕਜ ਤ੍ਰਿਪਾਠੀ ਤੋਂ ਇਲਾਵਾ ਗੋਲਿਸ਼ਫਤੇ ਫਰਾਹਾਨੀ, ਮਨੋਜ ਵਾਜਪਾਈ ਤੇ ਰਣਦੀਪ ਹੁੱਡਾ ਨਜ਼ਰ ਆਉਣਗੇ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਨਿਰਦੇਸ਼ਕ ਸੈਮ ਹਾਰਗ੍ਰੇਵ ਦੀ ਫ਼ਿਲਮ ‘ਢਾਕਾ’ ਇੱਕ ਥ੍ਰੀਲਰ ਫ਼ਿਲਮ ਹੈ ਤੇ ਇਸਨੂੰ ਨੈਟਫ਼ਲਿੱਕਸ ਤੇ ਰਿਲੀਜ਼ ਕੀਤਾ ਜਾਵੇਗਾ।
/