ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

4 ਦਿਨ ਬਾਅਦ ਬੰਦ ਹੋ ਜਾਵੇਗਾ 'ਕੌਣ ਬਣੇਗਾ ਕਰੋੜਪਤੀ'

ਅਮਿਤਾਭ ਬੱਚਨ ਦੇ ਕੁਇਜ਼ ਸ਼ੋਅ 'ਕੌਣ ਬਣੇਗਾ ਕਰੋੜਪਤੀ' (ਕੇਬੀਸੀ) ਦੇ 11ਵੇਂ ਸੀਜ਼ਨ ਦਾ ਸਫ਼ਰ ਛੇਤੀ ਹੀ ਖ਼ਤਮ ਹੋਣ ਵਾਲਾ ਹੈ। 1 ਮਈ 2019 ਤੋਂ ਸ਼ੁਰੂ ਹੋਏ ਇਸ ਸ਼ੋਅ ਨੇ ਇਸ ਵਾਰ 4 ਕਰੋੜਪਤੀ ਦਿੱਤੇ ਹਨ। ਸ਼ੋਅ ਦੀ ਵੱਧਦੀ ਟੀਆਰਪੀ ਨੇ ਵੀ ਇਸ ਵਾਰ ਲੋਕਾਂ ਨੂੰ ਹੈਰਾਨ ਕਰ ਦਿੱਤਾ। ਹੁਣ ਖ਼ਬਰ ਹੈ ਕਿ ਕੇਬੀਸੀ 29 ਨਵੰਬਰ ਤੋਂ ਆਫ਼ ਏਅਰ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਸੋਨੀ ਚੈਨਲ 'ਤੇ 'ਬੇਹੱਦ 2' ਦੀ ਸ਼ੁਰੂਆਤ ਹੋਣ ਵਾਲੀ ਹੈ।
 

ਜ਼ਿਕਰਯੋਗ ਹੈ ਕਿ ਇਸ ਵਾਰ ਕੇਬੀਸੀ ਸ਼ੋਅ 'ਚ ਕਈ ਸਾਲਾਂ ਬਾਅਦ ਕਈ ਬਦਲਾਅ ਕੀਤੇ ਗਏ। ਇਸ ਦੇ ਨਾਲ ਹੀ ਸ਼ੋਅ ਦੇ ਆਨ ਏਅਰ ਤੋਂ ਲੈ ਕੇ ਆਫ਼ ਏਅਰ ਨਾਲ ਸਬੰਧਤ ਹਰ ਅਪਡੇਟ 'ਤੇ ਅਮਿਤਾਭ ਬੱਚਨ ਨੇ ਖੁਦ ਖੁੱਲ ਕੇ ਗੱਲ ਕੀਤੀ ਸੀ। ਸ਼ੋਅ ਦੇ ਪੂਰੇ ਪਲਾਨ ਦਾ ਅਧਿਕਾਰਕ ਐਲਾਨ ਅਮਿਤਾਭ ਨੇ ਆਪਣੀ ਪੋਸਟ ਰਾਹੀਂ ਕਰ ਦਿੱਤਾ ਸੀ। ਕੇਬੀਸੀ ਦੇ ਹੋਸਟ ਅਮਿਤਾਭ ਬੱਚਨ ਨੇ ਸ਼ੁਰੂਆਤ 'ਚ ਹੀ ਦੱਸ ਦਿੱਤਾ ਸੀ ਕਿ ਇਹ ਵਾਰ ਕੇਬੀਸੀ ਦਾ ਸਫ਼ਰ 13 ਹਫ਼ਤੇ ਚੱਲੇਗਾ। ਸੀਜ਼ਨ 'ਚ ਕੁਲ 65 ਐਪੀਸੋਡ ਹੋਣਗੇ।

 

ਹੁਣ ਇਸ ਸ਼ੋਅ ਦੀਆਂ ਖ਼ਾਸ ਗੱਲਾਂ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਜਿਸ ਕਰ ਕੇ ਇਹ ਸ਼ੋਅ ਕਈ ਮਾਮਲਿਆਂ 'ਚ ਬਹੁਤ ਖ਼ਾਸ ਰਿਹਾ ਹੈ। ਪਹਿਲਾ ਇਸ ਵਾਰ ਸ਼ੋਅ 'ਚ ਇਕ ਜਾਂ ਦੋ ਨਹੀਂ ਸਗੋਂ ਚਾਰ ਕਰੋੜਪਤੀ ਮਿਲੇ, ਜੋ 1 ਕਰੋੜ ਰੁਪਏ ਜਿੱਤ ਕੇ ਆਪਣੇ ਘਰ ਗਏ। ਉਥੇ ਹੀ ਇਸ ਵਾਰ ਸ਼ੋਅ ਕਈ ਵਿਵਾਦਾਂ ਕਰ ਕੇ ਵੀ ਖ਼ਬਰਾਂ 'ਚ ਰਿਹਾ।

ਪਹਿਲਾ ਵਿਵਾਦ ਸੋਨਾਕਸ਼ੀ ਸਿਨਹਾ ਨਾਲ ਜੁੜਿਆ ਸੀ। ਜਦੋਂ ਸੋਨਾਕਸ਼ੀ ਸਿਨਹਾ 'ਕੇਬੀਸੀ-11' ਦੇ ਵੀਕਲੀ ਸਪੈਸ਼ਲ ਐਪੀਸੋਡ 'ਕਰਮਵੀਰ' 'ਚ ਬਾੜਮੇਰ, ਰਾਜਸਥਾਨ ਦੀ ਰੂਮਾ ਦੇਵੀ ਦੀ ਮਦਦ ਲਈ ਪੁੱਜੀ ਸੀ। ਉਸ ਦੌਰਾਨ ਅਮਿਤਾਭ ਬੱਚਨ ਨੇ ਸੋਨਾਕਸ਼ੀ ਅਤੇ ਰੂਮਾ ਦੇਵੀ ਤੋਂ ਪੁੱਛਿਆ ਸੀ - "ਰਾਮਾਇਣ ਮੁਤਾਬਕ ਹਨੂੰਮਾਨ ਕਿਸ ਦੇ ਲਈ ਸੰਜੀਵਨੀ ਬੂਟੀ ਲੈ ਕੇ ਆਏ ਸਨ?" ਇਸ ਸਵਾਲ ਦੇ ਜਵਾਬ 'ਤੇ ਸੋਨਾਕਸ਼ੀ ਇਸ ਕਦਰ ਮੁਸ਼ਕਲ 'ਚ ਫਸ ਗਈ ਕਿ ਉਸ ਨੂੰ ਸਹੀ ਜਵਾਬ (ਲਕਸ਼ਮਣ) ਦੇਣ ਦੀ ਬਣਾਏ ਲਾਈਫ਼ ਲਾਈਨ 'ਆਸਕ ਦੀ ਐਕਸਪਰਟ' ਦੀ ਮਦਦ ਲੈਣੀ ਪਈ। ਇਸ ਕਰ ਕੇ ਸੋਸ਼ਲ ਮੀਡੀਆ ਯੂਜਰਾਂ ਨੇ ਉਨ੍ਹਾਂ ਦਾ ਖੂਬ ਮਜ਼ਾਕ ਉਡਾਇਆ ਅਤੇ ਉਨ੍ਹਾਂ ਦੀ ਨਿਖੇਧੀ ਵੀ ਕੀਤੀ।
 

ਇਸ ਸ਼ੋਅ ਨੂੰ ਹਾਲ ਹੀ 'ਚ ਇਕ ਹੋਰ ਵਿਵਾਦ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਸ਼ੋਅ 'ਚ ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਸਬੰਧਤ ਇਕ ਸਵਾਲ 'ਤੇ ਦਰਸ਼ਕ ਸ਼ੋਅ ਦੇ ਮੇਕਰਾਂ ਅਤੇ ਹੋਸਟ ਅਮਿਤਾਭ ਬੱਚਨ ਤੋਂ ਨਾਰਾਜ਼ ਹੋ ਗਏ ਸਨ। ਮਾਮਲਾ ਇੰਨਾ ਵੱਧ ਗਿਆ ਸੀ ਕਿ ਇਸ ਦੇ ਲਈ ਅਮਿਤਾਭ ਬੱਚਨ ਅਤੇ ਸ਼ੋਅ ਮੇਕਰ ਨੂੰ ਜਨਤਕ ਤੌਰ 'ਤੇ ਦਰਸ਼ਕਾਂ ਅਤੇ ਲੋਕਾਂ ਤੋਂ ਮਾਫ਼ੀ ਮੰਗਣੀ ਪਈ ਸੀ।
 

ਦਰਅਸਲ ਇਕ ਸਵਾਲ ਦੇ ਆਪਸ਼ਨ 'ਚ 'ਛਤਰਪਤੀ ਸ਼ਿਵਾਜੀ ਮਹਾਰਾਜ' ਦੀ ਥਾਂ ਸਿਰਫ਼ 'ਸ਼ਿਵਾਜੀ' ਹੀ ਲਿਖਿਆ ਗਿਆ। ਇਸ ਤੋਂ ਬਾਅਦ ਦਰਸ਼ਕ ਅਤੇ ਸੋਸ਼ਲ ਮੀਡੀਆ ਯੂਜਰ ਸ਼ੋਅ ਦੇ ਮੇਕਰਾਂ ਤੋਂ ਨਾਰਾਜ਼ ਹੋ ਗਏ। ਲੋਕਾਂ ਦਾ ਕਹਿਣਾ ਸੀ ਕਿ ਔਰੰਗਜੇਬ ਨੂੰ ਮੁਗਲ ਸਮਰਾਟ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਸਿਰਫ਼ 'ਸ਼ਿਵਾਜੀ' ਕਿਉਂ ਲਿਖਿਆ ਗਿਆ? ਇਸ ਦੇ ਨਾਲ ਹੀ ਹੈਸ਼ਟੈਗ 'ਬਾਈਕਾਟਕੇਬੀਸੀ' ਸੋਸ਼ਲ ਮੀਡੀਆ 'ਤੇ ਟਰੈਂਡ ਕਰਨ ਲੱਗਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TV show Kaun Banega Crorepati Season 11 will be close after 4 days