ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਪੈਡਮੈਨ’ ਬਣਾਉਣ ਤੋਂ ਕੀਤਾ ਗਿਆ ਸੀ ਮਨ੍ਹਾਂ ਪਰ ਜਿੱਤ ਲਿਆ ਕੌਮੀ ਫ਼ਿਲਮ ਐਵਾਰਡ

ਲੇਖਕਾ-ਨਿਰਮਾਤਾ ਟਵਿੰਕਲ ਖੰਨਾ ਨੇ ਪਿਛਲੇ ਸਾਲ ਆਪਣੇ ਪ੍ਰੋਡਕਸ਼ਨ ਹਾਊਸ ਮਿਸੇਜ ਫ਼ਨੀਬੋਨਸ ਮੂਵੀਜ਼ ਦੀ ਸ਼ੁਰੂਆਤ ਕੀਤੀ ਅਤੇ ਆਪਣੀ ਪਤੀ ਅਕਸ਼ੇ ਕੁਮਾਰ ਦੀ ਫ਼ਿਲਮ 'ਪੈਡਮੈਨ' ਤੋਂ ਸ਼ੁਰੂਆਤ ਕੀਤੀ। ਟਵਿੰਕਲ ਖੰਨਾ ਦਾ ਕਹਿਣਾ ਹੈ ਕਿ ਅਜਿਹੇ ਕਈ ਸਾਰੇ ਲੋਕ ਸਨ ਜਿਨ੍ਹਾਂ ਨੇ ਪੈਡ ’ਤੇ ਫ਼ਿਲਮ ਬਣਾਉਣ ਤੋਂ ਮੈਨੂੰ ਮਨਾ ਕੀਤਾ ਸੀ।

 

ਸਮਾਜਕ ਮੁੱਦੇ ਤੇ ਬਣੀ ਬੇਹਤਰੀਨ ਫ਼ਿਲਮ ਦਾ ਕੌਮੀ ਪੁਰਸਕਾਰ ਇਸ ਸਾਲ ਨੂੰ ਮਿਲਣ ਦੇ ਇਕ ਦਿਨ ਬਾਅਦ ਟਵਿੰਕਲ ਨੇ ਇੰਸਟਾਗ੍ਰਾਮ ਤੇ ਲਿਖਿਆ, ਇਸ ਸਫਰ ਦੀ ਸ਼ੁਰੂਆਤ 5 ਸਾਲ ਪਹਿਲਾਂ ਮਾਹਵਾਰੀ ਤੇ ਕਾਲਮ ਲਿਖਣ ਨਾਲ ਹੋਈ ਸੀ, ਇਸਦੇ ਬਾਅਦ ਮੈਂ ਆਪਣੀ ਦੂਜੀ ਕਿਤਾਬ ਚ ਅਰੁਣਾਚਲਮ ਮੁਰਗਨਾਥਨਮ ਬਾਰੇ ਲਿਖਿਆ ਤੇ ਆਖਰਕਾਰ ਆਇਆ ਪੈਡਮੈਨ। ਕੋਈ ਲੋਕਾਂ ਨੇ ਪੈਡ ਤੇ ਫ਼ਿਲਮ ਬਣਾਉਣ ਤੋਂ ਮੈਨੂੰ ਮਨ੍ਹਾਂ ਕੀਤਾ ਸੀ ਤੇ ਮਿਸੇਜ ਫਨੀਬੋਨਸ ਮੂਵੀਜ਼ ਦੀ ਪਹਿਲੀ ਫਿਲਮ ਨੇ ਕੌਮੀ ਪੁਰਸਕਾਰ ਜਿੱਤਿਆ।

 

ਟਵਿੰਕਲ ਨੇ ਅੱਗੇ ਲਿਖਿਆ, ਕਦੇ-ਕਦੇ ਚੰਗੀ ਨੀਅਤ ਦੇ ਨਾਲ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਤਾਂ ਕਿਸਮਤ ਤੁਹਾਡਾ ਸਾਥ ਦਿੰਦੀ ਹੈ। ਟਵਿੰਕਲ ਨੇ ਇਸ ਦੇ ਬਾਅਦ ਫ਼ਿਲਮ ਦੇ ਨਿਰਦੇਸ਼ਕ ਆਰ. ਬਾਲਕੀ ਅਤੇ ਫਿਲਮ ਦੇ ਕਲਾਕਾਰਾਂ ਨੂੰ ਵੀ ਵਧਾਈ ਦਿੰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ।

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Twinkle Khanna Writes She Was Dissuaded From Making PadMan