ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਮਾਂਤਰੀ ਮੇਲੇ ਦੇ ਦੋ ਵਰਗਾਂ `ਚ ਭਾਰਤੀ ਫਿ਼ਲਮਾਂ ਨੇ ਅੰਗਰੇਜ਼ੀ ਫਿ਼ਲਮਾਂ ਨੂੰ ਪਛਾੜਿਆ

ਭਾਰਤੀ ਫਿ਼ਲਮ ‘ਮਰਦ ਕੋ ਦਰਦ ਨਹੀਂ ਹੋਤਾ` ਦੇ ਦੋ ਦ੍ਰਿਸ਼

ਵਾਸਨ ਬਾਲਾ ਦੀ ਫਿ਼ਲਮ ‘ਮਰਦ ਕੋ ਦਰਦ ਨਹੀਂ ਹੋਤਾ` ਭਾਰਤ ਦੀ ਅਜਿਹੀ ਪਹਿਲੀ ਫਿ਼ਲਮ ਬਣ ਗਈ ਹੈ, ਜਿਸ ਦਾ ਪ੍ਰੀਮੀਅਰ ਸ਼ੋਅ ਕਿਸੇ ਕੌਮਾਂਤਰੀ ਫਿ਼ਲਮ ਮੇਲੇ ਦੇ ‘ਮਿਡਨਾਈਟ ਮੈਡਨੈੱਸ` ਸੈਕਸ਼ਨ `ਚ ਵਿਖਾਇਆ ਗਿਆ ਹੈ। ਇਸ ਤੋਂ ਇਸ ਨੇ ‘ਗ੍ਰੌਲਸ਼ ਵਿਊਅਰਜ਼ ਚੁਆਇਸ ਐਵਾਰਡ` ਵੀ ਜਿੱਤ ਲਿਆ ਹੈ। ਇਸ ਫਿ਼ਲਮ ਦਾ ਪ੍ਰੀਮੀਅਰ ਟੋਰਾਂਟੋ `ਚ 43ਵੇਂ ਕੌਮਾਂਤਰੀ ਫਿ਼ਲਮ ਮੇਲੇ `ਚ ਵਿਖਾਇਆ ਗਿਆ ਹੈ।


ਵਾਸਨ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਫਿ਼ਲਮ ਕੌਮਾਂਤਰੀ ਮੇਲਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਮੁਕੰਮਲ ਹੋਈ ਸੀ। ਇਸ ਵਿੱਚ ਇੱਕ ਨਵੇਂ ਅਦਾਕਾਰ ਅਭਿਮੰਨਯੂ ਦਾਸਾਨੀ ਨੇ ਇੱਕ ਅਜਿਹੇ ਨੌਜਵਾਨ ਦੀ ਭੂਮਿਕਾ ਨਿਭਾਈ ਹੈ, ਜਿਸ ਨੂੰ ਇੱਕ ਅਜਿਹੀ ਬੀਮਾਰੀ ਹੈ ਕਿ ਜਿਸ ਦੇ ਚੱਲਦਿਆਂ ਉਸ ਨੂੰ ਕਦੇ ਕੋਹੀ ਦਰਦ ਹੀ ਨਹੀਂ ਹੁੰਦਾ। ਇਸੇ ਕਾਰਨ ਉਹ ਹਿੰਸਕ ਲੜਾਈਆਂ ਦੌਰਾਲ ਉੱਚੀਆਂ ਇਮਾਰਤਾਂ ਤੋਂ ਵੀ ਛਾਲਾਂ ਮਾਰ ਜਾਂਦਾ ਹੈ ਕਿਉਂਕਿ ਉਸ ਨੂੰ ਜ਼ਖ਼ਮੀ ਹੋਣ ਦਾ ਡਰ ਨਹੀਂ ਹੁੰਦਾ। ਇਸ ਫਿ਼ਲਮ `ਚ ਅਦਾਕਾਰਾ ਰਾਧਿਕਾ ਮਦਾਨ ਵੀ ਹੈ, ਜੋ ਹੀਰੋ ਦੀ ਗਰਲ-ਫ਼ਰੈਂਡ ਬਣੀ ਹੈ।


ਇੱਕ ਹੋਰ ਭਾਰਤੀ ਫਿ਼ਲਮ ‘ਦਿ ਫ਼ੀਲਡ` ਨੇ ਵੀ ਆਈਡਬਲਿਯੂਸੀ ਇੰਟਰਨੈਸ਼ਨਲ ਸ਼ੌਰਟ ਫਿ਼ਲਮ ਐਵਾਰਡ ਜਿੱਤ ਲਿਆ ਹੈ। ਇਸ ਫਿ਼ਲਮ ਨੂੰ ਲੰਡਨ ਦੇ ਸੰਧਿਆ ਸੂਰੀ ਨੇ ਨਿਰਦੇਸਿ਼ਤ ਕੀਤਾ ਹੈ। ਸੰਧਿਆ ਸੂਰੀ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੈ ਕਿ ਭਾਰਤ ਦੇ ਪਿੰਡਾਂ ਦੀ ਇੱਕ ਔਰਤ ਦੀ ਕਹਾਣੀ ਨੂੰ ਇੰਝ ਮਾਨਤਾ ਮਿਲੇਗੀ। ਇਹ ਫਿ਼ਲਮ ਸਿਰਫ਼ 19 ਮਿੰਟਾਂ ਦੀ ਹੈ; ਜਿਸ ਵਿੱਚ ਇੱਕ ਔਰਤ ਨੂੰ ਉੱਤਰੀ ਭਾਰਤ ਦੇ ਇੱਕ ਖੇਤ `ਚ ਕੰਮ ਕਰਦਿਆਂ ਵਿਖਾਇਆ ਗਿਆ ਹੈ। ਉਹ ਰਵਾਇਤੀ ਸਮਾਜਕ ਅੜਿੱਕਿਆਂ ਦੇ ਬਾਵਜੁਦ ਸਾਰੀਆਂ ਮੁਸੀਬਤਾਂ ਨਾਲ ਜੂਝਦਿਆਂ ਅੱਗੇ ਵਧਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Indian films excel English Films at TIFF