ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ਹੂਰ ਅਦਾਕਾਰਾ ਨਿੰਮੀ ਦਾ ਮੁੰਬਈ ’ਚ ਦੇਹਾਂਤ

ਮਸ਼ਹੂਰ ਅਦਾਕਾਰਾ ਨਿੰਮੀ ਦਾ ਬੁੱਧਵਾਰ ਸ਼ਾਮ ਮੁੰਬਈ ਸਥਿਤ ਉਨ੍ਹਾਂ ਦੇ ਘਰ ਵਿਖੇ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੀ ਸਨ। ਨਿੰਮੀ ਸਾਹ ਦੀ ਕਮੀ ਤੋਂ ਪੀੜਤ ਸੀ ਅਤੇ ਉਨ੍ਹਾਂ ਨੂੰ ਜੁਹੂ ਦੇ ਘਰ ਨੇੜੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਭਤੀਜੀ ਨੇ ਕਿਹਾ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਹਸਪਤਾਲ ਜਾ ਰਹੀ ਸਨ। ਉਨ੍ਹਾਂ ਨੇ ਆਪਣੀ ਯਾਦਾਸ਼ਤ ਵੀ ਗੁਆ ਦਿੱਤੀ ਸੀ।

 

1950 ਅਤੇ 60 ਦੇ ਦਹਾਕੇ ਵਿੱਚ ਫਿਲਮੀ ਪਰਦੇ ’ਤੇ ਜਲਵੇ ਵਿਖੇਰਨ ਵਾਲੀ ਅਦਾਕਾਰਾ ਦਾ ਨਾਂ ਜਨਮ ਦੇ ਸਮੇਂ ਨਵਾਬ ਬਾਨੋ ਸੀ। ਰਾਜ ਕਪੂਰ ਨੇ ਉਨ੍ਹਾਂ ਨੂੰ ਸਕ੍ਰੀਨ ਨਾਮ ਦਿੱਤਾ- ਨਿੰਮੀ। ਨਿੰਮੀ ਪਹਿਲੀ ਵਾਰ 1949 ਚ ਫਿਲਮ ਬਰਸਾਤ ਵਿਚ ਪਰਦੇ 'ਤੇ ਨਜ਼ਰ ਆਈ ਸਨ।

 

ਨਿੰਮੀ ਨੇ ਰਾਜ ਕਪੂਰ, ਦੇਵਾਨੰਦ ਅਤੇ ਦਿਲੀਪ ਕੁਮਾਰ ਨਾਲ ਕਈ ਸਾਲਾਂ ਤਕ ਕੰਮ ਕੀਤਾ। 1952 ਚ ਉਨ੍ਹਾਂ ਨੇ ਮਹਿਬੂਬ ਦੀ ਵੱਡੇ ਬਜਟ ਫਿਲਮ 'ਆਨ' ਚ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਚ ਦਿਲੀਪ ਕੁਮਾਰ, ਪ੍ਰੇਮ ਨਾਥ ਅਤੇ ਨਦੀਰਾ ਨੇ ਵੀ ਉਨ੍ਹਾਂ ਨਾਲ ਕੰਮ ਕੀਤਾ। ਨਿੰਮੀ ਦਾ ਵਿਆਹ ਲੇਖਕ ਅਲੀ ਰਾਜਾ ਨਾਲ ਹੋਇਆ ਸੀ, ਜਿਸਦਾ 2007 ਚ ਦੇਹਾਂਤ ਹੋ ਗਿਆ ਸੀ।

 

ਫਿਲਮ ਨਿਰਮਾਤਾ ਮਹੇਸ਼ ਭੱਟ ਨੇ ਟਵਿੱਟਰ 'ਤੇ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਪਰਿਵਾਰ ਮੁਤਾਬਕ ਨਿੰਮੀ ਦਾ ਅੰਤਿਮ ਸਸਕਾਰ ਵੀਰਵਾਰ ਦੁਪਹਿਰ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Veteran actress Nimmi died in Mumbai