ਅਦਾਕਾਰ ਰਿਤਿਕ ਰੌਸ਼ਨ ਦੀ ਹਾਲ ਹੀ ਰਿਲੀਜ਼ ਹੋਈ ਫਿਲਮ ਸੁਪਰ-30 ਨੂੰ ਦਰਸ਼ਕਾਂ ਦਾ ਵੱਧ ਚੜ੍ਹ ਕੇ ਪਿਆਰ ਮਿਲ ਰਿਹਾ ਹੈ, ਉਥੇ ਹੀ ਇਸ ਬੁੱਧਵਾਰ ਨੂੰ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਲਈ ਫ਼ਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ। ਰਿਤਿਕ ਦੇ ਨਾਲ ਫਿਲਮਕਾਰ ਸਾਜਿਦ ਨਾਡੀਆਡਵਾਲਾ ਅਤੇ ਆਨੰਦ ਕੁਮਾਰ ਵੀ ਇਸ ਮੌਕੇ ਦਿੱਲੀ ਪੁੱਜੇ ਸਨ।
ਰਿਤਿਕ ਨੇ ਸੋਸ਼ਲ ਮੀਡੀਆ ਤੇ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨਾਲ ਮੁਲਾਕਾਤ ਦੀ ਫ਼ੋਟੋ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਰਿਤਿਕ ਨੇ ਲਿਖਿਆ-ਭਾਰਤ ਦੇ ਉਪ ਰਾਸ਼ਟਰਪਤੀ ਵੈਕੱਈਆ ਨਾਇਡੂ ਨਾਲ ਮਿਲਣਾ ਸਤਿਕਾਰਯੋਗ ਸੀ। ਅਹਿਮ ਮੁੱਦਿਆਂ ਤੇ ਗੱਲ ਹੋਈ। ਉਨ੍ਹਾਂ ਦੇ ਵਿਚਾਰਾਂ ਨੇ ਅਸਲ ਚ ਉਨ੍ਹਾਂ ਦੇ ਗਿਆਨ ਦੀ ਡੂੰਘਾਈ ਨੂੰ ਪ੍ਰਗਟਾਇਆ।
ਰਿਤਿਕ ਨੇ ਅੱਗੇ ਲਿਖਿਆ, ਸਰ ਇਸ ਮੌਕੇ ਲਈ ਧੰਨਵਾਦ। ਤੁਹਾਡੇ ਉਤਸ਼ਾਹ ਨਾਲ ਭਰੇ ਸ਼ਬਦ ਸਾਡੇ ਲਈ ਦੁਨੀਆ ਹਨ, ਫ਼ਿਲਮ ਨੂੰ ਲੈ ਕੇ ਦਿਖਾਏ ਗਏ ਪਿਆਰ, ਤੁਹਾਡੇ ਅਤੇ ਪੂਰੇ ਪਰਿਵਾਰ ਦੀ ਪ੍ਰਤੀਕਿਰਿਆ ਲਈ ਮੈਂ ਧੰਨਵਾਦੀ ਹਾਂ।
.