ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video: ਸਲਮਾਨ ਖਾਨ ਨੂੰ ਕਮਜ਼ੋਰੀ ਦੀ ਦਵਾਈ ਦੇਣ ਪੁੱਜੇ ਰਾਜਕੁਮਾਰ ਰਾਓ

ਰਾਜਕੁਮਾਰ ਰਾਓ ਅਤੇ ਮੌਨੀ ਰਾਏ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਮੇਡ ਇਨ ਚਾਈਨਾ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਦੋਵੇਂ ਹਾਲ ਹੀ ਵਿੱਚ ਫਿਲਮ ਦੇ ਪ੍ਰਚਾਰ ਲਈ ਬਿੱਗ ਬੌਸ ਦੇ ਸ਼ੋਅ ਵਿੱਚ ਪਹੁੰਚੇ ਸਨ। ਇਸ ਦੌਰਾਨ ਰਾਜਕੁਮਾਰ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਉਹ ਆਪਣਾ ਮੈਜਿਕ ਸੂਪ ਸਲਮਾਨ ਖਾਨ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ।

 

ਇਸ ਮੁਲਾਕਾਤ ਦੌਰਾਨ ਰਾਜਕੁਮਾਰ ਕਹਿੰਦੇ ਹਨ ਕਿ ਉਨ੍ਹਾਂ ਦਾ ਸੂਪ ਮਰਦਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਦਾ ਹੈ ਤੇ ਅੰਦਰ ਦਾ ਸ਼ੇਰ ਜਗਾ ਦਿੰਦਾ ਹੈ, ਜਿਸ ਤੋਂ ਬਾਅਦ ਸਲਮਾਨ ਨੇ ਕਿਹਾ, ਮੈਨੂੰ ਅਜਿਹੀ ਕੋਈ ਕਮਜ਼ੋਰੀ ਨਹੀਂ ਹੈ। ਫਿਰ ਰਾਜਕੁਮਾਰ ਕਹਿੰਦਾ, ਨਹੀਂ ਇਹ ਤੁਹਾਡੇ ਲਈ ਨਹੀਂ ਹੈ। ਅਸੀਂ ਤੁਹਾਨੂੰ ਤਾਂ ਸਿਰਫ ਦੱਸਣ ਲਈ ਆਏ ਸੀ। ਇਸ ਦੌਰਾਨ ਦੁਬਾਰਾ ਮੌਨੀ ਰਾਏ ਕਹਿੰਦੀ ਹੈ ਕਿ 25 ਅਕਤੂਬਰ ਨੂੰ ਲਾਂਚ ਹੋ ਰਿਹਾ ਹੈ ਸੂਪ।

 

ਫਿਲਮ 'ਮੇਡ ਇਨ ਚਾਈਨਾ' ਬਾਰੇ ਗੱਲ ਕਰੀਏ ਤਾਂ ਇਸ ਚ ਇਕ ਗੁਜਰਾਤੀ ਵਪਾਰੀ ਸ਼ਾਮਲ ਹੈ ਜੋ ਆਪਣੀ ਸੁਫਨਿਆਂ ਦੀ ਉਡਾਣ ਨੂੰ ਵੱਧ ਤੋਂ ਵੱਧ ਉੱਚਾਂ ਕਰਨ ਦੇ ਚੱਕਰਾਂ ਚ ਚੀਨ ਪਹੁੰਚ ਜਾਂਦਾ ਹੈ ਤੇ ਇੱਥੇ ਉਸ ਨੂੰ ਇਕ ਅਜਿਹਾ ਸਫਲਤਾ ਦਾ ਫਾਰਮੂਲਾ ਲੱਭਦਾ ਹੈ ਕਿ ਜਿਸ ਨੂੰ ਉਹ ਪੂਰੀ ਦੁਨੀਆ ਚ ਵੇਚ ਕੇ ਬਾਜ਼ਾਰ ਦਾ ਰਾਜਾ ਬਣਨਾ ਚਾਹੁੰਦਾ ਹੈ।

 

ਮਿਖਿਲ ਮੁਸਲੇ ਦੁਆਰਾ ਨਿਰਦੇਸ਼ਤ ਇਸ ਫਿਲਮ ਦਾ ਨਿਰਦੇਸ਼ਨ ਦਿਨੇਸ਼ ਵਿਜਾਨ ਅਤੇ ਸ਼ਾਰਦਾ ਕਰਕੀ ਜਲੋਟਾ ਨੇ ਕੀਤਾ ਹੈ। ਰਾਜਕੁਮਾਰ ਰਾਓ ਅਤੇ ਮੌਨੀ ਰਾਏ ਤੋਂ ਇਲਾਵਾ ਫਿਲਮ ਚ ਅਮਾਇਰਾ ਦਸਤੂਰ ਅਤੇ ਬੋਮਨ ਇਰਾਨੀ ਵੀ ਹਨ।

 

 

 
 
 
 
 
 
 
 
 
 
 
 
 

When Rukmini and Raghu Bhai met the ultimate BHAI. @beingsalmankhan @imouniroy #MadeinChina #IndiaKaJugaad

A post shared by Raj Kummar Rao (@rajkummar_rao) on

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Video: Rajkummar Rao reaches Salman Khan for treatment of weakness