ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੱਟ ਫਿ਼ਲਮ ‘ਸਤ੍ਰੀ` `ਚ ਇਹ ਅਦਾਕਾਰਾ ਬਣੀ ਹੈ ਚੁੜੇਲ

ਹਿੱਟ ਫਿ਼ਲਮ ‘ਸਤ੍ਰੀ` `ਚ ਇਹ ਅਦਾਕਾਰਾ ਬਣੀ ਹੈ ਚੁੜੇਲ

ਆਖ਼ਰ ਉਸ ਰਾਜ਼ ਤੋਂ ਪਰਦਾ ਉੱਠ ਹੀ ਗਿਆ ਕਿ ਸ਼ਰਧਾ ਕਪੂਰ ਤੇ ਰਾਜਕੁਮਾਰ ਰਾਓ ਦੀ ਹਿੱਟ ਹੋ ਚੁੱਕੀ ਫਿ਼ਲਮ ‘ਸਤ੍ਰੀ` (ਇਸਤ੍ਰੀ) ਵਿੱਚ ਚੁੜੇਲ ਦੀ ਭੂਮਿਕਾ ਕਿਸ ਅਦਾਕਾਰਾ ਨੇ ਨਿਭਾਈ ਸੀ।


ਦਰਅਸਲ, ਇਸ ਫਿ਼ਲਮ ਦੀ ਚੁੜੇਲ ਦੇ ਨਾਂਅ ਨੂੰ ਫਿ਼ਲਮ ਨਿਰਮਾਤਾਵਾਂ ਤੇ ਡਾਇਰੈਕਟਰ ਨੇ ਜਾਣਬੁੱਝ ਕੇ ਦਰਸ਼ਕਾਂ ਨੇ ਲੁਕਾ ਕੇ ਰੱਖਿਆ ਸੀ। ਹੁਣ ਇਹ ਫਿ਼ਲਮ ਲਗਭਗ 100 ਕਰੋੜ ਰੁਪਏ ਕਮਾ ਚੁੱਕੀ ਹੈ ਤੇ ਹਾਲੇ ਵੀ ਦੇਸ਼-ਵਿਦੇਸ਼ `ਚ ਇਸ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ।


ਪਹਿਲਾਂ ਦਰਸ਼ਕਾਂ ਨੇ ਸੋਚਿਆ ਸੀ ਕਿ ਚੁੜੇਲ ਦੀ ਭੂਮਿਕਾ ਵੀ ਸ਼ਰਧਾ ਕਪੂਰ ਨੇ ਹੀ ਨਿਭਾਈ ਹੈ ਪਰ ਹੁਣ ਪਤਾ ਲੱਗ ਗਿਆ ਹੈ ਕਿ ਉਹ ਦਰਅਸਲ ਤਮਿਲ ਫਿ਼ਲਮਾਂ ਦੀ ਖ਼ੂਬਸੂਰਤ ਅਦਾਕਾਰਾ ਫ਼ਲੋਰਾ ਸੈਨੀ ਹੈ, ਜੋ ‘ਗੁੱਡੂ ਕੀ ਗੰਨ` ਨਾਂਅ ਦੀ ਇੱਕ ਹੋਰ ਫਿ਼ਲਮ ਰਾਹੀਂ ਬਹੁ-ਚਰਚਿਤ ਹੋਈ ਸੀ। ਫ਼ਲੋਰਾ ਸੈਨੀ ਲੰਮੇ ਸਮੇਂ ਤੋਂ ਫਿ਼ਲਮ ਉਦਯੋਗ ਨਾਲ ਜੁੜੀ ਹੋਈ ਹੈ।

ਫ਼ਲੋਰਾ ਸੈਨੀ

ਫਿ਼ਲਮ ਨਿਰਮਾਤਾਵਾਂ ਤੇ ਹਦਾਇਤਕਾਰ ਨੇ ਜਾਣਬੁੱਝ ਕੇ ਫ਼ਲੋਰਾ ਸੈਨੀ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ `ਤੇ ਸ਼ੇਅਰ ਨਹੀਂ ਕੀਤਾ ਸੀ। ਹੁਣ ਫ਼ਲੋਰਾ ਨੇ ਖ਼ੁਦ ‘ਇੰਡੀਅਨ ਐਕਸਪ੍ਰੈੱਸ` ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਇਹ ਖ਼ੁਲਾਸਾ ਕੀਤਾ ਹੈ ਕਿ ਫਿ਼ਲਮ ‘ਸਤ੍ਰੀ` ਦੀ ਚੁੜੇਲ ਦਰਅਸਲ ਉਹ ਖ਼ੁਦ ਹੈ।


ਫ਼ਲੋਰਾ ਸੈਨੀ ਨੇ ਦੱਸਿਆ ਕਿ ਉਸ ਨੇ ਫਿ਼ਲਮ ਦੀ ਅੱਧੀ ਸ਼ੂਟਿੰਗ ਹਵਾ `ਚ ਲਟਕ ਕੇ ਤੇ ਜਾਂ ਉੱਡ ਕੇ ਕੀਤੀ ਹੈ। ਬਾਕੀ ਦੇ ਦ੍ਰਿਸ਼ਾਂ `ਚ ਉਹ ਚੱਲ-ਫਿਰ ਨਹੀਂ ਸੀ ਸਕਦੀ ਕਿਉਂਕਿ ਉਹ ਕਈ ਤਰ੍ਹਾਂ ਦੇ ਸਿ਼ਕੰਜਿਆਂ ਤੇ ਕ੍ਰੇਨ ਨਾਲ ਬੰਨ੍ਹੀ ਹੋਈ ਸੀ ਤੇ ਦਰਸ਼ਕਾਂ ਨੂੰ ਡਰਾਉਣ ਲਈ ਉਸ ਨੂੰ ਝਟਕੇ ਨਾਲ ਅਚਾਨਕ ਹੀ ਇੱਧਰ ਤੋਂ ਉੱਧਰ ਕਰ ਦਿੱਤਾ ਜਾਂਦਾ ਸੀ।

ਫਿ਼ਲਮ ‘ਸਤ੍ਰੀ` ਦੀ ਸ਼ੂਟਿੰਗ ਦੌਰਾਨ ਚਾਹ ਪੀਂਦੀ ਹੋਈ ਫ਼ਲੋਰਾ ਸੈਨੀ। ਇਸ ਵੇਲੇ ਵੀ ਉਹ ਲੋਹੇ ਦੀ ਤਾਰ ਨਾਲ ਜਕੜੀ ਵਿਖਾਈ ਦ


ਪਹਿਲਾਂ ਫ਼ਲੋਰਾ ਸੈਨੀ ਨੂੰ ‘ਸਤ੍ਰੀ` ਫਿ਼ਲਮ `ਚ ਇੱਕ ਵੇਸਵਾ ਦੀ ਭੂਮਿਕਾ ਦਿੱਤੀ ਗਈ ਸੀ ਪਰ ਤਦ ਉਸ ਨੇ ਨਾਂਹ ਕਰ ਦਿੱਤੀ ਸੀ। ਆਖ਼ਰ ਉਹ ਚੁੜੇਲ ਬਣਨਾ ਮੰਨ ਗਈ ਪਰ ਤਦ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਸ ਫਿ਼ਲਮ ਵਿੱਚ ਉਸ ਦਾ ਕੋਈ ਡਾਇਲਾਗ ਨਹੀਂ ਹੋਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who was ghost in film Stree