ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਇਕੱਠੇ ਇੱਕ ਫ਼ਿਲਮ ’ਚ ਕਿਉਂ ਨਹੀਂ ਆ ਸਕਦੇ ਸ਼ਾਹਰੁਖ਼ ਖ਼ਾਨ ਤੇ ਅਕਸ਼ੇ ਕੁਮਾਰ?

ਆਖ਼ਰ ਇਕੱਠੇ ਇੱਕ ਫ਼ਿਲਮ ’ਚ ਕਿਉਂ ਨਹੀਂ ਆ ਸਕਦੇ ਸ਼ਾਹਰੁਖ਼ ਖ਼ਾਨ ਤੇ ਅਕਸ਼ੇ ਕੁਮਾਰ?

ਸ਼ਾਹਰੁਖ਼ ਖ਼ਾਨ ਤੇ ਅਕਸ਼ੇ ਕੁਮਾਰ ਬਾਲੀਵੁੱਡ ਦੇ ਦੋ ਵੱਡੇ ਸੁਪਰ–ਸਟਾਰ ਹਨ। ਕਈ ਸਾਲ ਪਹਿਲਾਂ ਉਨ੍ਹਾਂ ਦੋਵਾਂ ਨੇ ਯਸ਼ ਚੋਪੜਾ ਦੀ ਫ਼ਿਲਮ ‘ਦਿਲ ਤੋ ਪਾਗਲ ਹੈ’ ਵਿੱਚ ਇਕੱਠਿਆਂ ਕੰਮ ਕੀਤਾ ਹੈ। ਸ਼ਾਹਰੁਖ਼ ਖ਼ਾਨ ਉਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਸਨ ਤੇ ਅਕਸ਼ੇ ਦੀ ਭੂਮਿਕਾ ਕਾਫ਼ੀ ਛੋਟੀ (ਕੈਮੀਓ) ਸੀ। ਪਰ ਹੁਣ ਇਹ ਜੋੜੀ ਕਦੇ ਵੀ ਪਰਦੇ ਉੱਤੇ ਇੱਕ–ਦੂਜੇ ਦੇ ਨਾਲ ਵਿਖਾਈ ਨਹੀਂ ਦੇਵੇਗੀ। ਇਹ ਖ਼ੁਲਾਸਾ ਹੋਰ ਕਿਸੇ ਨੇ ਨਹੀਂ, ਸਗੋਂ ਖ਼ੁਦ ਸ਼ਾਹਰੁਖ਼ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਇੱਕ ਇੰਟਰਵਿਊ ’ਚ ਜਦੋਂ ਸ਼ਾਹਰੁਖ਼ ਖ਼ਾਨ ਤੋਂ ਅਕਸ਼ੇ ਕੁਮਾਰ ਨਾਲ ਕੰਮ ਕਰਨ ਬਾਰੇ ਸੁਆਲ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ,‘ਇਸ ਬਾਰੇ ਮੈਂ ਕੀ ਆਖ ਸਕਦਾ ਹਾਂ? ਮੈਂ ਉਨ੍ਹਾਂ ਵਾਂਗ ਤੜਕੇ ਚਾਰ ਜਾਂ ਸਾਢੇ ਚਾਰ ਵਜੇ ਜਾਗ ਨਹੀਂ ਸਕਦਾ। ਜਦੋਂ ਅਕਸ਼ੇ ਆਪਣੀ ਨੀਂਦਰ ਪੂਰੀ ਕਰ ਕੇ ਤੜਕੇ ਜਾਗਦੇ ਹਨ, ਮੈਂ ਉਦੋਂ ਸੌਣ ਲੱਗਦਾ ਹਾਂ। ਜ਼ਿਆਦਾਤਰ ਲੋਕ ਰਾਤ ਸਮੇ਼ ਸ਼ੂਟਿੰਗ ਕਰਨਾ ਪਸੰਦ ਨਹੀਂ ਕਰਦੇ।’

 

 

ਸ਼ਾਹਰੁਖ਼ ਖ਼ਾਨ ਨੇ ਇਹ ਗੱਲਾਂ ਮਜ਼ਾਕ ਵਿੱਚ ਹੀ ਆਖੀਆਂ ਹਨ। ਉਨ੍ਹਾਂ ਕਿਹਾ,‘ਅਕਸ਼ੇ ਕੁਮਾਰ ਨਾਲ ਕੰਮ ਕਰਨਾ ਮਸਤੀ ਭਰਿਆ ਹੋਵੇਗਾ। ਦੋਵੇਂ ਸੈੱਟ ਉੱਤੇ ਮਿਲਾਂਗੇ ਹੀ ਨਹੀਂ। ਉਹ ਜਾ ਰਹੇ ਹੋਣਗੇ ਤੇ ਮੈਂ ਆ ਰਿਹਾ ਹੋਵਾਂਗਾ। ਮੈਂ ਉਨ੍ਹਾਂ ਨਾਲ ਕੰਮ ਕਰਨਾ ਚਾਹਾਂਗਾ ਪਰ ਸਾਡੇ ਦੋਵਾਂ ਦਾ ਟਾਈਮ ਕਦੇ ਵੀ ਮੇਲ ਨਹੀਂ ਖਾਵੇਗਾ।’

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇੱਥੇ ਵਰਨਣਯੋਗ ਹੈ ਕਿ ਸਾਲ 2007 ਦੌਰਾਨ ਬਣੀ ਫ਼ਿਲਮ ‘ਹੇ ਬੇਬੀ’ ਦੇ ਗੀਤ ‘ਮਸਤ ਕਲੰਦਰ’ ਵਿੱਚ ਸ਼ਾਹਰੁਖ਼ ਖ਼ਾਨ ਨੇ ਮਹਿਮਾਨ ਭੂਮਿਕਾ (ਕੈਮੀਓ) ਨਿਭਾਈ ਸੀ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Shahrukh Khan and Akshay Kumar can t work together in a film