ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

31 ਅਗਸਤ ਨੂੰ ਧਮਾਲਾਂ ਪਾਉਣ ਲਈ ਤਿਆਰ - ‘ਯਮਲਾ ਪਗਲਾ ਦੀਵਾਨਾ ਫਿਰ ਸੇ`

31 ਅਗਸਤ ਨੂੰ ਧਮਾਲਾਂ ਪਾਉਣ ਲਈ ਤਿਆਰ - ‘ਯਮਲਾ ਪਗਲਾ ਦੀਵਾਨਾ ਫਿਰ ਸੇ`

ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ ਤੇ ਕ੍ਰਿਤੀ ਖਰਬੰਦਾ ਦੀ ਫਿ਼ਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ` ਭਲਕੇ ਸ਼ੁੱਕਰਵਾਰ, 31 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਬਾਰੇ ਇਹੋ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਪਰਿਵਾਰਕ ਮਨੋਰੰਜਨ ਫਿ਼ਲਮ ਹੋਵੇਗੀ ਤੇ ਦਰਸ਼ਕਾਂ ਲਈ ਇਸ ਵਿੱਚ ਸਭ ਕੁਝ ਹੋਵੇਗਾ। ਇੰਝ ਭਲਕੇ ਤੋਂ ਇਹ ਫਿ਼ਲਮ ਧਮਾਲਾਂ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।


ਇਸ ਫਿ਼ਲਮ ਦੇ ਨਿਰਮਾਤਾਵਾਂ ਦਾ ਵੀ ਇਹੋ ਕਹਿਣਾ ਹੈ ਕਿ ‘ਇਸ ਫਿ਼ਲਮ `ਚ ਜਜ਼ਬਾਤ, ਨਾਟਕ ਤੇ ਦੁਖਾਂਤ ਸਭ ਕੁਝ ਹੈ।` ਦਰਸ਼ਕਾਂ ਲਈ ਇੱਕ ਵੱਡੀ ਖਿੱਚ ਇਹ ਵੀ ਹੈ ਕਿ ਧਰਮਿੰਦਰ ਆਪਣੇ ਦੋਵੇਂ ਪੁੱਤਰਾਂ ਸੰਨੀ ਦਿਓਲ ਤੇ ਬੌਬੀ ਦਿਓਲ ਨਾਲ ਪੰਜ ਸਾਲਾਂ ਪਿੱਛੋਂ ਵੱਡੀ ਸਕ੍ਰੀਨ `ਤੇ ਵਿਖਾਈ ਦੇਣਗੇ। ਇਸ ਵਿੱਚ ਸਲਮਾਨ ਖ਼ਾਨ ਨੇ ਵੀ ਛੋਟੀ ਜਿਹੀ ਭੂਮਿਕਾ ਨਿਭਾਈ ਹੈ।


ਇਸ ਫਿ਼ਲਮ ਦਾ ਨਿਰਦੇਸ਼ਨ ਨਵਨੀਆਤ ਸਿੰਘ ਨੇ ਕੀਤਾ ਹੈ। ਇਸ ਫਿ਼ਲਮ ਦੀ ਕਹਾਣੀ ਦਾ ਪਿਛਲੀਆਂ ‘ਯਮਲਾ ਪਗਲਾ ਦੀਵਾਨਾ` ਲੜੀ ਦੀਆਂ ਫਿ਼ਲਮਾਂ ਨਾਲ ਕੋਹੀ ਸਬੰਧ ਨਹੀਂ ਹੈ। ਇਸ ਦੀ ਕਹਾਣੀ ਬਿਲਕੁਲ ਵੱਖਰੀ ਕਿਸਮ ਦੀ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਤਿੰਨੇ ਦਿਓਲ ਇਸ ਫਿ਼ਲਮ `ਚ ਗੁਜਰਾਤੀ ਬੋਲਦੇ ਵਿਖਾਈ ਦੇਣਗੇ।


ਖ਼ੁਦ ਧਰਮਿੰਦਰ ਹੁਰਾਂ ਦਾ ‘ਯਮਲਾ ਪਗਲਾ ਦੀਵਾਨਾ ਫਿਰ ਸੇ` (ਜੋ ਦਰਅਸਲ ਭਾਗ-ਤਿੰਨ ਹੈ) ਬਾਰੇ ਕਹਿਣਾ ਹੈ ਕਿ ਉਨ੍ਹਾਂ ਇਹ ਫਿ਼ਲਮ ਰੂਹ ਨਾਲ ਤਿਆਰ ਕਰਵਾਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਦਰਸ਼ਕਾਂ ਨੂੰ ਇਹ ਫਿ਼ਲਮ ਜ਼ਰੂਰ ਪਸੰਦ ਆਵੇਗੀ।


ਇੰਟਰਕੱਟ ਐਂਟਰਟੇਨਮੈਂਟ ਪ੍ਰੋਡਕਸ਼ਨ ਦੀ ਇਹ ਫਿ਼ਲਮ ਸੰਨੀ ਸਾਊਂਡਜ਼ ਪ੍ਰਾਈਵੇਟ ਲਿਮਿਟੇਡ ਤੇ ਪੈੱਨ ਦੀ ਪੇਸ਼ਕਸ਼ ਹੈ ਅਤੇ ਇਸ ਨੂੰ ਸੋਹਮ ਰੌਕਸਟਾਰ ਐਂਟਰਟੇਨਮੈਂਟ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਨੂੰ ਕਾਮਯਾਨੀ ਪੂਨੀਆ ਸ਼ਰਮਾ, ਗਿਨੀ ਖਨੂਜਾ, ਆਰੂਸ਼ੀ ਮਲਹੋਤਰਾ, ਧਵਲ ਗਾਡਾ ਤੇ ਅਕਸ਼ੇ ਗਾਡਾ ਨੇ ਪ੍ਰੋਡਿਊਸ ਕੀਤਾ ਤੇ ਰੇਸ਼ਮਾ ਕਦਾਕੀਆ, ਕੁਸ਼ਲ ਕਾਂਤੀਲਾਲ ਕਾਦਾ, ਨੀਰਜ ਗਾਲਾ, ਸੁਨੀਲ ਸੈਨੀ ਤੇ ਕੁਲਦੀਪ ਰਾਠੌੜ ਇਸ ਫਿ਼ਲਮ ਦੇ ਸਹਿ-ਨਿਰਮਾਤਾ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yamla pagla Deewana Phir Se releasing