ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਦੀ ਫ਼ਿਲਮ ‘ਸਕਾਈ ਇਜ਼ ਪਿੰਕ’ ਦਾ ਪ੍ਰਚਾਰ ਨਹੀਂ ਕਰਨਗੇ ਜਾਇਰਾ ਵਸੀਮ

ਅਦਾਕਾਰਾ ਜਾਇਰਾ ਵਸੀਮ ਦੇ ਇਕ ਪੋਸਟ ਸ਼ੇਅਰ ਕਰਨ ਮਗਰੋਂ ਸੋਸ਼ਲੀ ਮੀਡੀਆ ਚ ਰੌਲਾ ਪੈ ਗਿਆ ਹੈ। ਇਸ ਪੋਸਟ ਚ ਦੰਗਲ ਗਰਲ ਜਾਇਰਾ ਵਸੀਮ ਨੇ ਬਾਲੀਵੁੱਡ ਨੂੰ ਛੱਡਣ ਦੀ ਗੱਲ ਕਹੀ ਸੀ ਤੇ ਇਸ ਨੂੰ ਉਨ੍ਹਾਂ ਨੇ ਖੁੱਦ ਨੂੰ ਅੱਲਾਹ ਤੋਂ ਦੂਰ ਹੋਣ ਦਾ ਕਾਰਨ ਵੀ ਦਸਿਆ ਸੀ। ਜਾਇਰਾ ਵਸੀਮ ਦੇ ਫੈਸਲੇ ਦਾ ਕੁਝ ਵਿਰੋਧ ਕਰ ਰਹੇ ਹਨ ਜਦਕਿ ਕੁਝ ਉਨ੍ਹਾਂ ਦੀ ਹਮਾਇਤ ਕਰ ਰਹੇ ਹਨ।

 

ਦੰਗਲ ਅਤੇ ਸੀਕ੍ਰੇਟ ਸੁਪਰਸਟਾਰ ਵਰਗੀਆਂ ਫ਼ਿਲਮਾਂ ਚ ਕੰਮ ਕਰ ਚੁੱਕੀ ਜ਼ਾਇਰਾ ਨੇ ਹਾਲ ਹੀ ਚ ਫ਼ਿਲਮ ਦ ਸਕਾਈ ਇਜ਼ ਪਿੰਕ ਦੀ ਸ਼ੂਟਿੰਗ ਪੂਰੀ ਕੀਤੀ ਹੈ। ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਮਗਰੋਂ ਹੁਣੇ ਜਿਹੇ ਇਕ ਪਾਰਟੀ ਵੀ ਰੱਖੀ ਗਈ ਸੀ। ਜ਼ਾਇਰਾ ਵਸੀਮ ਨੇ ਫ਼ਿਲਮ ਦੇ ਨਿਰਦੇਸ਼ਕ ਨੂੰ ਇਸ ਗੱਲ ਤੋਂ ਜਾਣੂ ਵੀ ਕਰਵਾ ਦਿੱਤਾ ਹੈ ਕਿ ਉਹ ਫ਼ਿਲਮ ਦੇ ਪ੍ਰਚਾਰ ਚ ਹਿੱਸਾ ਨਹੀਂ ਲੈ ਸਕਣਗੀ।

 

ਫ਼ਿਲਮ ਦ ਸਕਾਈ ਇਜ਼ ਪਿੰਕ ਨੂੰ ਸ਼ੋਨਾਲੀ ਬੋਸ ਡਾਇਰੈਕਟ ਕਰ ਰਹੀ ਹਨ। ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਇਕ ਬਾਇਓਪਿਕ ਹੈ ਜਿਹੜੀ ਫਿਲਮ ਮੋਟਿਵੇਸ਼ਨਲ ਸਪੀਕਰ ਆਇਸ਼ਾ ਚੋਧਰੀ ਤੇ ਬਣਾਈ ਗਈ ਹੈ। ਇਸ ਫ਼ਿਲਮ ਚ ਜ਼ਾਇਰਾ ਵਸੀਮ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਅਤੇ ਫਰਹਾਨ ਅਖ਼ਤਰ ਮੁੱਖ ਕਿਰਦਾਰ ਚ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:zaira wasim may not promot priyanka chopra starrer film sky is pink