ਅਰਮਾਨ ਬੇਦਿਲ ਇੱਕ ਵਾਰ ਫਿਰ ਜ਼ਬਰਦਸਤ ਗੀਤ ਲੈ ਕੇ ਆਏ ਹਨ. ਅਰਮਾਨ ਦੇ ਗੀਤਾਂ ਦਾ ਉਨ੍ਹਾਂ ਦੇ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਤੇ ਉਹ ਵੀ ਕਦੇ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕਰਦੇ. ਹਾਲਾਂਕਿ ਇਸ ਵਾਰ ਜਿਸ ਗੀਤ ਨੂੰ ਰਿਲੀਜ਼ ਕੀਤਾ ਗਿਆ ਉਸਦੀ ਆਡੀਓ ਕਾਫੀ ਟਾਈਮ ਤੋਂ ਉਪਲੱਬਧ ਹੈ. ਪਰ ਵੀਡਿਓ ਸ਼ੂਟ ਹੁਣ ਕੀਤਾ ਗਿਆ. ਇਹ ਗਾਣਾ ਪਹਿਲਾਂ ਹੀ ਕਾਫੀ ਹਿਟ ਰਿਹਾ. ਹੁਣ ਬਸ ਵੀਡਿਓ ਰਾਂਹੀ ਹੋਰ ਲਾਹਾ ਲੈ ਲਿਆ ਗਿਆ.
ਗਾਣਾ ਲਗਾਤਾਰ ਯੂਟਿਊਬ ਤੇ ਟ੍ਰੈਂਡ ਕਰ ਰਿਹਾ. ਰਿਲੀਜ਼ ਹੋਣ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਅੰਦਰ 15 ਲ਼ੱਖ ਤੋਂ ਜਿਆਦਾ ਲੋਕ ਵੀਡਿਓ ਨੂੰ ਵੇਖ ਚੁੱਕੇ ਹਨ. ਗਾਣੇ ਦਾ ਨਾਮ "ਮੈਂ ਵਿਚਾਰਾ" ਹੈ. ਜਿਸਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਂਠ ਰਿਲੀਜ਼ ਕੀਤਾ ਗਿਆ.