ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀ ਜੇ ਰੰਧਾਵਾ ਦਾ ਨਵਾਂ ਗਾਣਾ ‘ਨੇਚਰ’ ਰਿਲੀਜ਼

ਬੀ ਜੇ ਰੰਧਾਵਾ ਦਾ ਨਵਾਂ ਗਾਣਾ ‘ਨੇਚਰ’ ਰਿਲੀਜ਼

ਪੰਜਾਬੀ ਸਰੋਤਿਆਂ ਨੂੰ ਕਈ ਗੀਤ ਦੇਣ ਤੋਂ ਬਾਅਦ ਚਰਚਾ ਰਹਿਣ ਵਾਲੇ ਗਾਇਕ ਬੀ ਜੇ ਰੰਧਾਵਾ ਦਾ ਨਵਾਂ ਗੀਤ ‘ਨੇਚਰ’ ਰਿਲੀਜ਼ ਕੀਤਾ ਗਿਆ। ਰੰਧਾਵਾ ਦਾ ਇਹ ਗੀਤ ਡਿਊਟ ਗੀਤ ਹੈ, ਇਸ ਗੀਤ `ਚ ਮਿਸ ਪੂਜਾ ਵਲੋਂ ਗਾਇਆ ਗਿਆ ਹੈ।

 

ਨੇਚਰ ਗੀਤ ਨੂੰ ਕਰਨ ਔਜਲਾ ਵੱਲੋਂ ਲਿਖਿਆ ਗਿਆ ਹੈ ਅਤੇ ਇਸ ਦਾ ਸੰਗੀਤ ਗੁਪਜ਼ ਸੇਹਰਾ ਵੱਲੋਂ ਦਿੱਤਾ ਗਿਆ ਹੈ।  ਗੀਤ ਦੀ ਤਿਆਰ ਕੀਤੀ ਗਈ ਵੀਡੀਓ `ਚ ਇੱਕ ਜੋੜੇ ਦੀ ਪਿਆਰ ਭਰੀ ਨੋਕ ਝੋਕ ਦਿਖਾਈ ਗਈ ਹੈ ਅਤੇ ਇਸ ਵਿੱਚ ਬੀ ਜੇ ਰੰਧਾਵਾ ਦੇ ਨਾਲ ਨਿਕੀਤ ਢਿੱਲੋਂ ਨੇ ਫੀਚਰ ਕੀਤਾ ਹੈ। ਵੀਡੀਓ ਦਾ ਨਿਰਦੇਸ਼ਨ ਟਰੂ ਮੇਕਰਸ ਦੇ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਵੱਲੋਂ ਕੀਤਾ ਗਿਆ ਹੈ। ਇਸਦਾ ਨਿਰਮਾਣ ਟੀ ਓ ਬੀ ਗੈਂਗ ਲੇਬਲ ਦੇ ਅਧੀਨ ਪ੍ਰਭਜੋਤ ਮਹੰਤ ਦੁਆਰਾ ਕੀਤਾ ਗਿਆ ਹੈ। 


ਬੀ ਜੇ ਰੰਧਾਵਾ ਨੇ ਕਿਹਾ ਮੈਂ ਹੁਣ ਤੱਕ ਕਈ ਗਾਣੇ ਗਾਏ ਹਨ, ਪਰ ਇਹ ਪਹਿਲੀ ਵਾਰ ਹੈ ਕਿ ਮੈਂ ਡਿਊਟ ਗਾਣੇ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਲੋਕ ਇਸ ਗਾਣੇ ਨੂੰ ਪਸੰਦ ਕਰਨਗੇ। 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

ਟਰੂ ਮੇਕਰਸ ਦੇ ਡਾਇਰੈਕਟਰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਕਿਹਾ ਨੇਚਰ ਬੀ ਜੇ ਰੰਧਾਵਾ ਦੇ ਬਾਕੀ ਗੀਤਾਂ ਤੋਂ ਕਾਫੀ ਅਲੱਗ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJay Randhawa now caters to the families with Nature