ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਥਿਆਰ ਕਲਚਰ ਨੂੰ ਪ੍ਰਮੋਟ ਕਰ ਰਿਹਾ ਦਿਲਪ੍ਰੀਤ ਢਿੱਲੋਂ ਦਾ ਇਹ ਨਵਾਂ ਗੀਤ 'ਗੁੰਡੇ ਇੱਕ ਵਾਰ ਫੇਰ'

ਗੀਤ 'ਗੁੰਡੇ ਇੱਕ ਵਾਰ ਫੇਰ'

'ਗੁੰਡੇ ਨੰਬਰ ਵੰਨ' ਗੀਤ ਨਾਲ ਮਸ਼ਹੂਰ ਹੋਏ ਪੰਜਾਬੀ ਕਲਾਕਾਰ ਦਿਲਪ੍ਰੀਤ ਢਿੱਲੋਂ ਹੁਣ ਇੱਕ ਨਵਾਂ ਗੀਤ ਲੈ ਕੇ ਆਏ ਹਨ। ਪਰ ਇਹ ਗੀਤ ਕੁਝ ਖਾਸ ਹੈ ਕਿਉਂਕਿ ਇਹ ਦਿਲਪ੍ਰੀਤ ਦੇ ਹੀ 'ਗੁੰਡੇ ਨੰਬਰ ਵੰਨ' ਗੀਤ  ਦਾ ਤੀਜਾ ਪਾਰਟ ਹੈ। ਉਸਤੋਂ ਵੀ ਖਾਸ ਹੈ ਕਿ ਇਹ ਇੱਕ ਡੁਇਟ ਗੀਤ ਹੈ। ਗੀਤ ਦਾ ਨਾਮ 'ਗੁੰਡੇ ਇੱਕ ਵਾਰ ਫੇਰ' ਰੱਖਿਆ ਗਿਆ ਹੈ, 

 

ਇਸਤੋਂ ਪਹਿਲਾਂ ਆਏ ਦੋਵਾਂ ਗੀਤਾਂ ਨੂੰ ਦਿਲਪ੍ਰੀਤ ਨੇ ਹੀ ਆਵਾਜ਼ ਦਿੱਤੀ ਸੀ। ਪਰ ਇਸ ਵਾਰ ਦਿਲਜੀਤ ਨਾਲ ਸਿੰਗਰ ਬਾਣੀ ਸੰਧੂ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਬਾਣੀ ਸੰਧੂ ਇਸਤੋਂ ਪਹਿਲਾਂ ਵੀ 'ਫੋਜ਼ੀ ਦੀ ਬੰਦੂਕ' ਗੀਤ ਵਿੱਚ ਨਜ਼ਰ ਆਈ ਸੀ। 

 

ਹਥਿਆਰ ਕਲਚਰ ਦਾ ਪ੍ਰਮੋਸ਼ਨ

ਗੀਤ ਵਿੱਚ ਹਥਿਆਰਾਂ ਅਤੇ ਗੈਂਗਸਟਰਵਾਦ ਨੂੰ ਖੁੱਲ੍ਹ ਕੇ ਪ੍ਰਮੋਟ ਕੀਤਾ ਗਿਆ। ਬਾਣੀ ਦੇ ਬੋਲ ਹਨ ਕਿ "ਕੱਟ ਲੈ ਵੇ ਚਾਰ ਦਿਨ ਹੱਸ ਖੇਡ ਕੇ ਦੋ-ਦੋ ਮਨ ਰੌਂਦ ਮੇਰੇ ਵੀਰ ਫੂੰਕਦੇ।"  ਜਿਸਦੇ ਜਵਾਬ 'ਚ ਦਿਲਪ੍ਰੀਤ ਦੇ ਬੋਲ ਹਨ ਕਿ "ਰੱਖੀਆਂ ਦੁਨਾਲੀਆਂ ਪਟਾਕੇ ਪਾਉਣ ਨੂੰ ਗੇਮ ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ।" ਗੀਤ ਨੂੰ ਹੁਣ ਤੱਕ 10 ਲੱਖ ਦੇ ਕਰੀਬ ਲੋਕ ਵੇਖ ਚੁੱਕੇ ਹਨ ਤੇ ਜ਼ਿਆਦਾਤਰ ਲੋਕਾਂ ਨੂੰ ਵੀ ਗੀਤ ਪਸੰਦ ਆ ਰਿਹਾ।  ਇਸਦਾ ਅੰਦਾਜ਼ਾ ਗੀਤ ਤੇ ਆਏ 55 ਹਜ਼ਾਰ ਲਾਇਕਸ ਤੋਂ ਲਗਾਇਆ ਜਾ ਸਕਦਾ। 

 

ਹਾਲਾਂਕਿ ਕੁਝ ਲੋਕਾਂ ਨੇ ਗੀਤ ਦੇ ਬੋਲਾਂ ਤੇ ਇਤਰਾਜ਼ ਵੀ ਜਤਾਇਆ । ਬਾਕੀ ਤੁਸੀਂ ਖੁਦ ਇਹ ਗੀਤ ਦੇਖ ਕੇ ਆਪਣੇ ਵਿਚਾਰ ਕੁਮੈਂਟ ਬਾਕਸ ਚ ਸਾਂਝੇ ਕਰ ਸਕਦੇ ਹੋ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dilpreet dhillon new song promoting weapon culture in punjab