ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿੱਟੇ ਖ਼ਿਲਾਫ਼ ਗੀਤ ਗਾਉਣ ਵਾਲਾ ਪੰਜਾਬੀ ਸਿੰਗਰ ਹਰਮਨ ਸਿੱਧੂ ਚਿੱਟੇ ਸਮੇਤ ਕਾਬੂ

ਪੰਜਾਬੀ ਸਿੰਗਰ ਹਰਮਨ ਸਿੱਧੂ

ਪੰਜਾਬੀ ਗਾਇਕ ਹਰਮਨ ਸਿੱਧੂ ਨੂੰ ਪੰਜ ਦੋਸਤਾਂ ਸਮੇਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ ਨਾਕੇ ਉੱਤੇ ਜਾਂਚ ਦੌਰਾਨ ਸਿੱਧੂ ਦੀ ਕਾਰ ਵਿੱਚੋਂ  ਹੈਰੋਇਨ ਬਰਾਮਦ ਹੋਣ ਦਾ ਹੈ। ਹਰਿਆਣਾ ਦੇ ਸਿਰਸਾ ਵਿਖੇ ਲੱਗੇ ਨਾਕੇ 'ਤੇ ਨੂੰ ਪੁਲਿਸ ਨੇ ਹੌਂਡਾ ਸਿਟੀ ਕਾਰ ਤੋਂ 52.10 ਗ੍ਰਾਮ ਹੈਰੋਇਨ ਬਰਾਮਦ ਕੀਤੀ।


ਦੋਸ਼ੀਆਂ ਦਾ ਪਛਾਣ ਕੀਤੀ ਗਈ ਤਾਂ ਪੰਜਾਬੀ ਗਾਇਕ ਹਰਮਨ ਸਿੱਧੂ ਪੁੱਤਰ ਗੁਰਦੇਵ ਸਿੰਘ ਵਾਸੀ ਮਾਨਸਾ ਪੰਜਾਬ ਵੀ ਇਸ ਗਿਰੋਹ ਵਿੱਚ ਸ਼ਾਮਲ ਪਾਇਆ ਗਿਆ। ਇਸ ਤੋਂ ਉਸਦੇ ਪੰਜ ਹੋਰ ਦੋਸਤਾਂ ਨੂੰ ਫੜਿਆ ਗਿਆ ਹੈ।

 

ਪੁਲਸ ਨੇ ਨਾਰਕੋਟਿਕਸ ਐਕਟ ਦੇ ਤਹਿਤ ਸਪਲਾਇਰ ਸਮੇਤ 6 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਹ ਹੌਂਡਾ ਸਿਟੀ ਕਾਰ ਤੇਜ਼ ਰਫਤਾਰ ਨਾਲ ਟੋਲ ਪਲਾਜ਼ਾ ਵੱਲ ਆਈ ਸੀ, ਅੱਗੇ ਲੱਗੇ ਨਾਕੇ 'ਤੇ ਪੁਲਿਸ ਨੇ ਸ਼ੱਕ ਦੇ ਆਧਾਰ ਉੱਤੇ ਜਦੋਂ ਜਾਂਚ ਕੀਤੀ ਤਾਂ ਹੈਰੋਇਨ ਦੀ ਹਰਾਮਦਗੀ ਹੋਈ।

 

 ਸੀਆਈਏ ਦੀ ਟੀਮ ਨੇ ਤੁਰੰਤ ਕਾਰਵਾਈ ਕੀਤੀ ਅਤੇ ਕਾਰ ਨਾਲ ਪੰਜ ਨੌਜਵਾਨਾਂ ਨੂੰ ਕਾਬੂ ਕੀਤਾ। ਦੋਸ਼ੀ ਦਿੱਲੀ ਤੋਂ ਪੰਜਾਬ ਤੋਂ ਵਿੱਚ ਹੈਰੋਇਨ ਲੈ ਕੇ ਜਾ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjabi singer harman sidhu arrested in drug smugling case