ਅਗਲੀ ਕਹਾਣੀ

ਪੰਜਾਬੀ ਕਲਾਕਾਰ ਲਾਭ ਹੀਰਾ ਦੇ ਮੌਤ ਦੀ ਅਫ਼ਵਾਹ ਝੂਠੀ

ਲਾਭ ਹੀਰਾ

ਮਸ਼ਹੂਰ ਪੰਜਾਬੀ ਗਾਇਕ ਲਾਭ ਹੀਰਾ ਦੀ ਮੌਤ ਦੀ ਖਬਰ ਲਗਾਤਾਰ ਸ਼ੋਸਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਲੋਕ ਕੁਝ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਜਿਸ ਨਾਲ ਸੰਦੇਸ਼ ਭੇਜਿਆ ਜਾ ਰਿਹਾ ਹੈ ਕਿ ਸਾਭ ਹੀਰਾ ਦੀ ਮੌਤ ਹੋ ਗਈ ਹੈ। ਪਰ ਅਸਲ ਵਿੱਚ ਇਹ ਖ਼ਬਰ ਮਹਿਜ ਇੱਕ ਅਫ਼ਵਾਹ ਹੈ।

 

ਤਸਵੀਰਾਂ ਵਿੱਚ ਕੁਝ ਲੋਕ ਇੱਕ ਅਰਥੀ ਲੈ ਕੇ ਜਾ ਰਹੇ ਹਨ. ਕੁਝ 3-4 ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਪੰਜਾਬੀ ਵੈੱਬਸਾਈਟ ਬਾਬੂਸ਼ਾਹੀ ਨੇ ਸਾਫ਼ ਕੀਤਾ ਹੈ ਕਿ ਲਾਭ ਹੀਰੇ ਨਾਲ ਜਦੋਂ ਉਨ੍ਹਾਂ ਨੇ ਸੰਪਰਕ ਕੀਤਾ ਤਾਂ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਅਫ਼ਵਾਹ ਦੱਸਿਆ।  ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲਾਭ ਹੀਰਾ ਦੀ ਟੀਮ  ਨੇ ਇਸ ਮਸ਼ਹੂਰ ਪੰਜਾਬੀ ਕਲਾਕਾਰ ਦੇ ਸਹੀ ਸਲਾਮਤ ਹੋਣ ਦੀ ਸੂਚਨਾ ਦਿੱਤੀ।

 

ਲਾਭ ਹੀਰਾ ਨੇ ਫ਼ੇਸਬੁੱਕ ਉੱਤੇ ਇੱਕ ਪੋਸਟ ਪਾ ਕੇ ਦੱਸਿਆ ਕਿ ਉਹ ਠੀਕ ਹਨ ਤੇ ਆਪਣੇ ਫ਼ੈਨਸ ਦਾ ਸ਼ੁਕਰੀਆਂ ਕਰਦੇ ਹਨ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rumours about the death of punjabi singer laabh heera