ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪਨਾ ਚੌਧਰੀ ਦਾ ਪ੍ਰੋਗਰਾਮ ਰੱਦ ਹੋਇਆ ਤਾਂ ਚੱਲੇ ਪੱਥਰ ਤੇ ਬੋਤਲਾਂ

 ਸਪਨਾ ਚੌਧਰੀ

ਐਤਵਾਰ ਦੀ ਰਾਤ ਨੂੰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦਾ ਲਖਨਊ ਦੇ ਇੱਕ ਪਾਰਕ ਵਿੱਚ ਪ੍ਰੋਗਰਾਮ ਰੱਦ ਹੋਣ ਕਰਕੇ ਭਗਦੜ ਮੱਚ ਗਈ। ਗੁੱਸੇ ਨਾਲ ਭਰੇ ਲੋਕਾਂ ਨੇ ਸਟੇਜ 'ਤੇ ਪਥਰਾਅ ਕੀਤਾ। ਤਿੰਨ ਔਰਤਾਂ ਪਥਰਾਵ ਵਿੱਚ ਜ਼ਖਮੀ ਵੀ ਹੋ ਗਈਆਂ. ਹਾਲਾਂਕਿ ਪੁਲਿਸ ਅਫਸਰਾਂ ਨੇ ਪਹਿਲਾਂ ਭੀੜ ਨੂੰ ਸਮਝਾ ਕੇ ਤੇ ਫਿਰ ਲਾਠੀਆਂ ਦਾ ਇਸਤੇਮਾਲ ਕਰਕੇ ਕਾਬੂ ਪਾਇਆ। ਕਰੀਬ ਅੱਧੇ ਘੰਟੇ ਵਿੱਚ ਮੈਦਾਨ ਖਾਲੀ ਕਰਵਾਇਾ ਗਿਆ। ਇਸ ਦੌਰਾਨ ਆਯੋਜਕ  ਮੌਕੇ ਤੋਂ ਭੱਜ ਗਏ।


ਰਾਤ ਦੇ ਕਰੀਬ 10 ਵਜੇ ਪੁਲਿਸ ਅਫਸਰਾਂ ਦੀ ਮੌਜੂਦਗੀ ਵਿੱਚ ਇਹ ਕਿਹਾ ਗਿਆ ਹੈ ਕਿ ਸਪਨਾ ਚੌਧਰੀ ਨਹੀਂ ਆਵੇਗੀ। ਇਹ ਸੁਣਨ ਤੋਂ ਬਾਅਦ, ਰੌਲੇ ਦੀ ਆਵਾਜ਼ ਆਉਣੀ ਸ਼ੁਰੂ ਹੋਈ. ਭੀੜ ਬੇਕਾਬੂ ਹੋ ਗਈ ਤੇ ਭਗਦੜ ਮਚ ਗਈ।  ਲੋਕ ਸਟੇਜ ਵੱਲ  ਬੋਤਲਾਂ ਸੁੱਟਣ ਲੱਗ ਪਏ।

 

ਲੱਖਾਂ ਰੁਪਏ ਵਸੂਲੇ


 ਗਲੇਮਰਸ ਇੰਡੀਆ ਐਂਟਰਟੇਨਮੈਂਟ ਨੇ ਸਪਨ ਚੌਧਰੀ ਦੇ ਲਾਈਵ ਕੰਸਰਟ ਦਾ ਆਯੋਜਨ ਕੀਤਾ ਸੀ।  ਇਸ ਲਈ ਟਿਕਟਾਂ ਨੂੰ 500 ਰੁਪਏ ਤੋਂ 3,000 ਰੁਪਏ ਤੱਕ ਵੇਚਿਆ ਗਿਆ। ਪ੍ਰੋਗ੍ਰਾਮ ਦੀ ਤਿਆਰੀ ਸਵੇਰੇ ਤੋਂ ਪਾਰਕ ਵਿੱਚ ਸ਼ੁਰੂ ਹੋਈ ਤੇ ਪੂਰਾ ਸਟੇਜ ਸ਼ਾਮ ਤਕ ਤਿਆਰ ਸੀ। ਲਗਭਗ ਛੇ ਵਜੇ ਲੋਕਾਂ ਦੀ ਭੀੜ ਇਕੱਠੀ ਹੋਈ। 10 ਵਜੇ ਸਟੇਜ ਦੀ ਘੋਸ਼ਣਾ ਹੋ ਗਈ ਕਿ ਸਪਨਾ ਚੌਧਰੀ ਥੋੜੇ ਸਮੇਂ ਵਿੱਚ ਪਹੁੰਚ ਰਹੀ ਹੈ। ਪਰ ਸਵਾ ਦਸ ਕੁ ਵਜੇ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।

 

ਆਖਿਰ ਸਪਨਾ ਕਿਉਂ ਨਹੀਂ ਆਈ


ਸਪਨਾ ਚੌਧਰੀ ਦੁਪਹਿਰੇ ਹੀ ਲਖਨਊ ਪਹੁੰਚ ਗਈ ਸੀ। ਪ੍ਰਸ਼ਾਸਨ ਨੇ ਪ੍ਰੋਗ੍ਰਾਮ ਦੀ ਰਾਤ ਨੂੰ 10 ਵਜੇ ਆਗਿਆ ਦੇ ਦਿੱਤੀ ਸੀ। ਹੋਰ ਸਾਰੀਆਂ ਤਿਆਰੀਆਂ ਵੀ ਪੂਰੀਆਂ ਕਰ ਲਈਆ ਗਈਆਂ ਸਨ। ਪਰ ਪ੍ਰਬੰਧਕਾਂ ਅਤੇ ਸਪਨਾ ਚੌਧਰੀ ਵਿਚਕਾਰ ਕੁਝ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ। ਇਸ ਦੇ ਕਾਰਨ ਸਪਨਾ ਪ੍ਰੋਗਰਾਮ ਵਿੱਚ ਨਹੀਂ ਪਹੁੰਚੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sapna Chaudhary Dance show cancelled in Lucknow last night people create ruckus