ਅਗਲੀ ਕਹਾਣੀ

ਅਮਰਿੰਦਰ ਗਿੱਲ ਦੀ ਫਿ਼ਲਮ ‘ਅਸ਼ਕੇ` ਹੋਈ ਹਿੱਟ, ਕਮਾਏ ਇੰਨੇ... ਕਰੋੜ

ਅਮਰਿੰਦਰ ਗਿੱਲ ਦੀ ਫਿ਼ਲਮ ‘ਅਸ਼ਕੇ` ਹੋਈ ਹਿੱਟ, ਕਮਾਏ ਇੰਨੇ... ਕਰੋੜ

ਅਮਰਿੰਦਰ ਗਿੱਲ ਦੀ ਫਿ਼ਲਮ ‘ਅਸ਼ਕੇ` ਹਿੱਟ ਹੋ ਗਈ ਹੈ। ਬੀਤੀ 27 ਜੁਲਾਈ ਨੂੰ ਰਿਲੀਜ਼ ਹੋਈ ਇਸ ਫਿ਼ਲਮ ਦਾ ਨਿਰਦੇਸ਼ਨ ਅੰਬਰਦੀਪ ਦਾ ਹੈ ਤੇ ਇਸ ਨੂੰ ਲਿਖਿਆ ਧੀਰਜ ਰਤਨ ਨੇ ਹੈ। ਇਸ ਵਿੱਚ ਅਮਰਿੰਦਰ ਗਿੱਲ ਤੋਂ ਇਲਾਵਾ ਸੰਜੀਦਾ ਸ਼ੇਖ਼, ਸਰਬਜੀਤ ਚੀਮਾ, ਹੌਬੀ ਧਾਲੀਵਾਲ, ਜਸਵਿੰਦਰ ਭੱਲਾ ਤੇ ਗੁਰਸ਼ਬਦ ਮੁੱਖ ਭੂਮਿਕਾਵਾਂ `ਚ ਹਨ।


ਇਹ ਫਿ਼ਲਮ ਪੰਜਾਬ ਦੇ ਲੋਕ ਨਾਚ ਭੰਗੜਾ `ਤੇ ਆਧਾਰਤ ਹੈ। ਅਮਰਿੰਦਰ ਗਿੱਲ ਦਾ ਫਿ਼ਲਮ `ਚ ਨਾਂਅ ਪੰਮਾ ਹੈ ਤੇ ਉਹ ਪਹਿਲਾਂ ਇੱਕ ਸਟਾਰ ਭੰਗੜਾ ਡਾਂਸਰ ਰਹਿ ਚੁੱਕਾ ਹੈ ਪਰ ਹੁਣ ਉਹ ਕੈਨੇਡਾ `ਚ ਰਹਿ ਕੇ ਛੋਟੇ-ਮੋਟੇ ਕੰਮ ਕਰਦਾ ਹੈ ਤੇ ਆਪਣੀ ਜਿ਼ੰਦਗੀ ਤੋਂ ਬਹੁਤਾ ਸੰਤੁਸ਼ਟ ਨਹੀਂ ਹੈ।


ਇਹ ਫਿ਼ਲਮ ਦਰਸ਼ਕਾਂ ਨੂੰ ਇੱਕ ਹਫ਼ਤੇ ਬਾਅਦ ਵੀ ਪਸੰਦ ਆ ਰਹੀ ਹੈ ਕਿਉਂਕਿ ਇਸ ਫਿ਼ਲਮ ਨੇ ਇਸ ਲੰਘੇ ਵੀਕਐਂਡ ਦੌਰਾਨ ਵਧੀਆ ਬਿਜ਼ਨੇਸ ਕੀਤਾ ਹੈ। ਸ਼ੁੱਕਰਵਾਰ ਤਿੰਨ ਅਗਸਤ ਨੂੰ ਇਸ ਫਿ਼ਲਮ ਨੇ 53 ਲੱਖ ਰੁਪਏ, ਸਨਿੱਚਰਵਾਰ ਚਾਰ ਅਗਸਤ ਨੂੰ 72 ਲੱਖ ਰੁਪਏ ਅਤੇ ਐਤਵਾਰ ਨੂੰ 1.09 ਕਰੋੜ ਰੁਪਏ ਕਮਾਏ।


ਇਸ ਤੋਂ ਪਹਿਲੇ ਵੀਕਐਂਡ ਭਾਵ 27 ਜੁਲਾਈ ਨੂੰ ਪਹਿਲੇ ਦਿਨ ਇਸ ਫਿ਼ਲਮ ਨੇ 53 ਲੱਖ ਰੁਪਏ ਕਮਾਏ ਸਨ ਤੇ ਦੂਜੇ ਦਿਨ ਇਸ ਨੇ 72 ਲੱਖ ਰੁਪਏ ਦੀ ਕਮਾਈ ਕੀਤੀ। ਐਤਵਾਰ, 29 ਜੁਲਾਈ ਨੂੰ ਇਸ ਦੀ ਕਮਾਈ ਇੱਕ ਕਰੋੜ ਰੁਪਏ ਤੋਂ ਵੱਧ ਰਹੀ ਸੀ। ਕਿਸੇ ਪੰਜਾਬੀ ਫਿ਼ਲਮ ਨੂੰ ਹਿੱਟ ਬਣਾਉਣ ਲਈ ਇਹ ਵਿੱਤੀ ਅੰਕੜੇ ਕਾਫ਼ੀ ਹਨ। ਇਸ ਵਿੱਚ ਸਿਰਫ਼ ਭਾਰਤ ਦੀ ਕਮਾਈ ਦੇ ਅੰਕੜੇ ਹਨ, ਵਿਦੇਸ਼ ਵਿੱਚ ਇਸ ਨੇ ਕਿੰਨੇ ਡਾਲਰ ਜਾਂ ਪੌਂਡ ਕਮਾਏ ਹਨ; ਉਹ ਵੇਰਵੇ ਫਿ਼ਲਹਾਲ ਉਪਲਬਧ ਨਹੀਂ ਹੋ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amrinder Gill Film Ashke is hit earns so much crores