ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕੈਰੀ ਆਨ ਜੱਟਾ 2` ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ

Carry on Jatta 2 Breaks all Records

‘‘ਕੈਰੀ ਆਨ ਜੱਟਾ 2`` ਨੇ ਪੰਜਾਬੀ ਫਿ਼ਲਮਾਂ ਦੇ ਹੁਣ ਤੱਕ ਦੇ ਸਾਰੇ ਬਾਕਸ ਆਫਿ਼ਸ ਰਿਕਾਰਡ ਤੋੜ ਦਿੱਤੇ ਹਨ। ਇਸ ਫਿ਼ਲਮ ਨੇ 11 ਦਿਨਾਂ ਵਿੱਚ 29 ਕਰੋੜ ਰੁਪਏ ਕਮਾ ਲਏ ਸਨ। ਇਸ ਨੇ ਸਾਲ 2015 `ਚ ਰਿਲੀਜ਼ ਹੋਈ ਫਿ਼ਲਮ ‘ਸਰਦਾਰਜੀ` ਦਾਾ ਰਿਕਾਰਡ ਵੀ ਤੋੜ ਦਿੱਤਾਾ ਹੈ। ‘ਪੰਜਾਬੀ ਬਾਕਸ ਆਫਿ਼ਸ` ਦੇ ‘ਫ਼ੇਸਬੁੱਕ` ਪੰਨੇ ਉੱਤੇ ਪ੍ਰਕਾਸਿ਼ਤ ਇੱਕ ਰਿਪੋਰਟ ਅਨੁਸਾਰ ਫਿ਼ਲਮ ‘‘ਕੈਰੀ ਆਨ ਜੱਟਾ 2`` ਹਾਲੇ ਵੀ ਮਜ਼ਬੂਤ ਹਾਲਤ ਵਿੱਚ ਚੱਲ ਰਹੀ ਹੈ। ਜਦੋਂ ਤੱਕ ਬਾਲੀਵੁੱਡ ਦੀ ਫਿ਼ਲਮ ‘ਰੇਸ 3` ਰਿਲੀਜ਼ ਹ ੋਣੀ ਹੈ, ਤਦ ਤੱਕ ਇਸ ਵੱਲੋਂ 35 ਤੋਂ 40 ਕਰੋੜ ਰੁਪਏ ਕਮਾ ਲੈਣ ਦੀ ਸੰਭਾਵਨਾ ਹੈ। ‘ਰੇਸ 3` ਤੋਂ ਬਾਅਦ ਇਸ ਪੰਜਾਬੀ ਫਿ਼ਲਮ ਦੇ ਕਾਰੋਬਾਰ `ਤੇ ਕੁਝ ਮਾੜਾ ਅਸਰ ਜ਼ਰੂਰ ਪੈ ਸਕਦਾ ਹੈ।
ਸਮੁੱਚੇ ਵਿਸ਼ਵ `ਚ ਕਮਾਈ ਦੇ ਮਾਮਲੇ ਵਿੱਚ ਵੀ ‘‘ਕੈਰੀ ਆਨ ਜੱਟਾ 2`` ਵੱਲੋਂ 50 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲੈਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਵੇਲੇੇ 46 ਕਰੋੜ ਰੁਪਏ ਦੀ ਕਮਾਈ ਦਾ ਰਿਕਾਰਡ 2014 `ਚ ਰਿਲੀਜ਼ ਹੋਈ ਫਿ਼ਲਮ ‘ਚਾਰ ਸਾਹਿਬਜ਼ਾਦੇ` ਦੇ ਨਾਂਅ ਹੈ।

ਵਧੇਰੇ ਕਮਾਈ ਕਰਨ ਵਾਲੀਆਂ ਪੰਜਾਬੀ ਫਿ਼ਲਮਾਂ ਦਾ ਹੁਣ ਤੱਕ ਦਾ ਰਿਕਾਰਡ ਕੁਝ ਇਸ ਪ੍ਰਕਾਰ ਹੈ:

1. ਕੈਰੀ ਆਨ ਜੱਟਾ - 29 ਕਰੋੜ 25 ਲੱਖ ਰੁਪਏ (11 ਦਿਨਾ ਵਿੱਚ)
2.  ਸਰਦਾਰਜੀ - 25.43 ਕਰੋੜ ਰੁਪਏ
3.  ਚਾਰ ਸਾਹਿਬਜ਼ਾਦੇ - 24.56 ਕਰੋੜ ਰੁਪਏ
4.  ਸਰਦਾਰਜੀ 2 - 18.13 ਕਰੋੜ ਰੁਪਏ
5.  ਜੱਟ ਐਂਡ ਜੂਲੀਅਟ - 16.93 ਕਰੋੜ ਰੁਪਏ
6.  ਮੰਜੇ ਬਿਸਤਰੇ - 16.29 ਕਰੋੜ ਰੁਪਏ
7.  ਅੰਗਰੇਜ਼ - 14.76 ਕਰੋੜ ਰੁਪਏ
8.  ਅੰਬਰਸਰੀਆ - 14.73 ਕਰੋੜ ਰੁਪਏ
9.  ਬੰਬੂਕਾਟ - 14.12 ਕਰੋੜ ਰੁਪਏ
19. ਸੁਪਰ ਸਿੰਘ - 13.94 ਕਰੋੜ ਰੁਪਏ

ਨੋਟ: ਇਸ ਖ਼ਬਰ ਵਿੱਚ ਦਿੱਤੇ ਅੰਕੜਿਆਂ ਦੀ ‘ਹਿਦੁਸਤਾਨ ਟਾਈਮਜ਼ ਪੰਜਾਬੀ` ਕੋਈ ਗਰੰਟੀ ਨਹੀਂ ਲੈਂਦਾ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Carry on Jatta 2 Breaks all the Box Office Records