ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ-ਕੈਟਰੀਨਾ ਦੀ ਫ਼ਿਲਮ BHARAT ਦਾ ਗੀਤ ਚਾਸ਼ਨੀ ਹੋਇਆ ਰਿਲੀਜ਼

ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ਼ ਦੀ ਜੋੜੀ ਪ੍ਰਸ਼ੰਸਕਾਂ ਨੂੰ ਹਮੇਸ਼ਾ ਹੀ ਪਸੰਦ ਆਉਂਦੀ ਹੈ। ਇਹ ਹਿਟ ਜੋੜੀ ਇੱਕ ਵਾਰ ਮੁੜ ਅਪਕਮਿੰਗ ਫ਼ਿਲਮ ‘ਭਾਰਤ’ ਵਿੱਚ ਨਜ਼ਰ ਆਉਣ ਵਾਲੀ ਹੈ। ਉਂਝ ਤਾਂ ਫ਼ਿਲਮ ਭਾਰਤ ਤੋਂ ਸਲਮਾਨ-ਕੈਟਰੀਨਾ ਦਾ ਲੁੱਕ ਸਾਹਮਣੇ ਆ ਚੁੱਕਾ ਹੈ।


ਇਸ ਫ਼ਿਲਮ ਦੇ ਟ੍ਰੇਲਰ ਦੇ ਨਾਲ ਹੀ ਫ਼ਿਲਮ ਦਾ ਗਾਣਾ ‘ਸਲੋ ਮੋਸ਼ਨ’ ਅਜੇ ਹਾਲ ਹੀ ਵਿੱਚ ਰਿਲੀਜ਼ ਹੋਇਆ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ। ਇਸੇ ਵਿਚਕਾਰ ਫ਼ਿਲਮ ਦਾ ਇਕ ਹੋਰ ਗਾਣਾ ‘ਮਿੱਠੀ ਚਾਸ਼ਨੀ’ ਅੱਜ ਰਿਲੀਜ਼ ਹੋ ਗਿਆ ਹੈ। ਤਕਰੀਬਨ ਅੱਧੇ ਘੰਟੇ ਪਹਿਲਾਂ ਰਿਲੀਜ਼ ਹੋਇਆ ਇਹ ਗਾਣਾ ਯੂਟਿਊਬ ਉੱਤੇ ਛਾ ਰਿਹਾ ਹੈ। ਹੁਣ ਤੱਕ ਇਸ ਗਾਣੇ ਨੂੰ 2 ਲੱਖ ਤੋਂ ਜ਼ਿਆਦਾ ਲੋਕ ਵੇਖ ਚੁੱਕੇ ਹਨ।   


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਿੱਠੀ ਚਾਸ਼ਨੀ ਗਾਣੇ ਦਾ ਟੀਜਰ ਰਿਲੀਜ਼ ਹੋਇਆ ਸੀ। ਗਾਣੇ ਨੂੰ ਲੈ ਕੇ ਪ੍ਰਸ਼ੰਸਕ ਬਹੁਤ ਬੇਤਾਬ ਹੀ ਸਨ ਕਿ ਫ਼ਿਲਮ ਮੇਕਰਸ ਨੇ ਗਾਣੇ ਨੂੰ ਰਿਲੀਜ਼ ਕਰ ਦਿੱਤਾ ਹੈ। ਇਸ ਗਾਣੇ ਵਿੱਚ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦਾ ਰੋਮਾਟਿਕ ਅੰਦਾਜ਼ ਨਜ਼ਰ ਆ ਰਿਹਾ ਹੈ। ਇਸ ਗਾਣੇ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ। ਗਾਣੇ ਦਾ ਮਿਊਜਿਕ ਵਿਸ਼ਾਲ- ਸ਼ੇਖਰ ਨੇ ਦਿੱਤਾ ਹੈ। ਗਾਣੇ ਨੂੰ ਅਭੀਜੀਤ ਸ੍ਰੀਵਾਸਤਵ ਨੇ ਆਵਾਜ਼ ਦਿੱਤੀ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chashni song out from salman khan katrina kaif film bharat