ਅਗਲੀ ਕਹਾਣੀ

ਹੁਣ ਇਸ ਪੰਜਾਬੀ ਸਿੰਗਰ ਨੇ ਮਾਰੀ ਪਾਲੀਵੁੱਡ 'ਚ ਐਂਟਰੀ

ਰਾਜਵੀਰ ਜਵੰਦਾ

ਆਪਣੀ ਗਾਇਕੀ ਨਾਲ ਸੰਗੀਤ ਜਗਤ ਵਿੱਚ ਵੱਖਰੀ ਜਗ੍ਹਾਂ ਬਣਾਉਣ ਵਾਲੇ ਰਾਜਵੀਰ ਜਵੰਦਾ ਹੁਣ ਹੀਰੋ ਬਣਨ ਜਾ ਰਹੇ ਹਨ। ਉਹ ਵੀ ਹੁਣ ਐਂਟਰੀ ਮਾਰਨ ਵਾਲੇ ਹਨ ਪਾਲੀਵੁੱਡ ਦੇ ਵਿੱਚ।

 

ਜਵੰਦਾ ਲੈ ਕੇ ਆ ਰਹੇ ਨੇ ਆਪਣੀ ਨਵੀਂ ਪੰਜਾਬੀ ਫਿਲਮ ਜਿਸਦਾ ਨਾਮ ਰੱਖਿਆ ਗਿਆ ਹੈ 'ਮਾਹੀ ਵੇ'। ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ। ਜਿਸਦੀ ਜਾਣਕਾਰੀ ਖੁਦ ਜਵੰਦਾ ਨੇ ਦਿੱਤੀ। ਰਾਜਵੀਰ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦਾ ਐਲਾਨ ਕਰਦੇ ਹੋਏ ਇੱਕ ਫ਼ੋਟੋ ਸਾਂਝਾ ਕੀਤਾ।

 

ਇਸ ਤੋਂ ਪਹਿਲਾ ਉਹ ਐਮੀ ਵਿਰਕ ਸਟਾਰਰ ਕਿਸਮਤ ਫਿਲਮ ਵਿੱਚ ਵੀ ਇੱਕ ਗੀਤ ਗਾ ਚੁੱਕੇ ਹਨ। ਉਨ੍ਹਾਂ ਦੇ ਜ਼ਿਆਦਾਤਰ ਗੀਤ ਜਸ ਰਿਕਾਰਡਜ਼ ਬੈਨਰ ਹੇਠ ਰਿਲੀਜ਼਼ ਹੁੰਦੇ ਹਨ।ਇਹ ਫ਼ਿਲਮ ਬੀਆਰਐਸ ਬੈਨਰ ਤਲੇ ਬਣਆਈ ਜਾ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:download full hd film and songs of rajwir jwanda starer mahi ve mahi ve punjabi film watch now