ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਪਹਿਲੀ ਪੰਜਾਬੀ ਫਿਲਮ ਪ੍ਰਾਹੁਣਾ ਦਰਸ਼ਕਾਂ ਦਾ ਦਿਲ਼ ਜਿੱਤਣ ਵਿੱਚ ਕਾਮਯਾਬ ਰਹੀ ਹੈ. ਇਹ ਪਰਿਵਾਰਿਕ ਫ਼ਿਲਮ ਲੋਕਾਂ ਨੂੰ ਖਾਸੀ ਪਸੰਦ ਆਈ।
ਫ਼ਿਲਮ ਨੇ ਬਾਕਸ ਆਫਿਸ ਉੱਤੇ ਵੀ ਚੰਗੀ ਕਮਾਈ ਕੀਤੀ ਹੈ. ਫ਼ਿਲਮ ਦਾ ਬਜਟ ਕਾਫ਼ੀ ਘੱਟ ਸੀ। ਇਸ ਹਿਸਾਬ ਨਾਲ ਇਹ ਫ਼ਿਲਮ ਹਿੱਟ ਮੰਨੀ ਜਾ ਸਕਦੀ ਹੈ.। ਫ਼ਿਲਮ ਵਿੱਚ ਲੋਕਾਂ ਨੇ ਕੁਲਵਿਦਰ ਬਿੱਲਾ, ਕਰਮਜੀਤ ਅਨਮੋਲ ਦੀ ਕਿਰਦਾਰ ਨੂੰ ਕਾਫੀ ਪਸੰਦ ਕੀਤਾ। ਜੋ ਵੀ ਫ਼ਿਲਮ ਦੇਖਣ ਗਿਆ ਉਸਨੂੰ ਨਿਰਾਸ਼ ਨਹੀਂ ਹੋਣਾ ਪਿਆ।
ਜੇਕਰ ਕਮਾਈ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਪਿਛਲੇ 10 ਦਿਨਾਂ ਵਿੱਚ 8.68 ਕਰੋੜ ਦੀ ਕਮਾਈ ਕਰ ਲਈ ਹੈ। ਕੈਨੇਡਾ ਵਿੱਚ ਵੀ ਫ਼ਿਲਮ ਨੇ ਚੰਗਾ ਖਾਸਾ ਪ੍ਰਦਰਸ਼ਨ ਕੀਤਾ। ਜਿੱਥੇ ਕਮਾਈ 1.90 ਕਰੋੜ ਰਹੀ। ਇਕੱਲੇ ਭਾਰਤ ਵਿੱਚ ਕਮਾਈ 5 ਕਰੋੜ ਦੇ ਨੇੜੇ ਰਹੀ. ਇਹ ਆਂਕੜੇ ਪੰਜਾਬੀ ਬਾਕਸ ਆਫਿਸ ਫੇਸਬੁੱਕ ਪੇਜ ਉੱਤੇ ਸਾਂਝੇ ਕੀਤੇ ਗਏ ਹਨ।