ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਸੇਮ ਜੱਸੜ ਬਣੇ ਅਫ਼ਸਰ, ਕਿਹਾ- ਰੱਬ ਮਿਹਰ ਕਰੇ

ਤਰਸੇਮ ਜੱਸੜ ਤੇ ਨਿਮਰਤ ਖੈਰਾ

ਪੰਜਾਬੀ ਫਿਲਮ ਇੰਡਸਟਰੀ 'ਚ ਇੱਕ ਨਵੀਂ ਜੋੜੀ ਦੀ ਚਰਚਾ ਪੂਰੇ ਜ਼ੋਰਾਂ ਤੇ ਹੈ.ਅਸੀਂ ਗੱਲ ਕਰ ਰਹੇ ਹਾਂ ਤਰਸੇਮ ਜੱਸੜ ਤੇ ਨਿਮਰਤ ਖੈਰਾ ਦੀ। ਜੋ ਛੇਤੀ ਹੀ ਇੱਕਠੇ ਨਜ਼ਰ ਆਉਣ ਵੇਲੇ ਨੇ ਇੱਕ ਨਵੀਂ ਪੰਜਾਬੀ ਫ਼ਿਲਮ 'ਅਫ਼ਸਰ' 'ਚ।ਫਿਲਮ ਦੀ ਸ਼ੂਟਿਗ ਪਹਿਲਾ ਤੋਂ ਹੀ ਚੱਲ ਰਹੀ ਹੈ ਤੇ 5 ਅਕਤੂਬਰ 2018 ਨੂੰ ਇਹ ਜੋੜੀ ਲੋਕਾਂ ਦੇ ਰੂਬੁਰੂ ਹੋਵੇਗੀ।

 

ਨਿਮਰਤ ਖੈਰਾ ਦੀ ਇਹ ਦੂਜੀ ਪੰਜਾਬੀ ਫਿਲਮ ਹੈ ਇਸਤੋਂ ਪਹਿਲਾਂ ਉਹ ਅਮਰਿੰਦਰ ਗਿੱਲ ਸਟਾਰਰ ਲਾਹੌਰੀਏ 'ਚ ਨਜ਼ਰ ਆਏ ਸਨ ਜਿਸ ਦੀ ਫੀਮੇਲ ਲੀਡ ਸਰਗੁਣ ਮਹਿਤਾ ਸੀ. ਪਰ ਅਫਸਰ ਚ ਉਹ ਖੁਦ ਲੀਡ ਰੋਲ ਕਰ ਰਹੇ ਨੇ।

 

 

ਫ਼ਿਲਮ ਦਾ ਪੋਸਟਰ ਅੱਜ ਜਾਰੀ ਕਰ ਦਿੱਤਾ ਗਿਆ ਹੈ। ਪੋਸਟਰ ਵਿੱਚ ਨਿਮਰਤ ਖ਼ੈਰਾ ਤੇ ਤਰਸੇਮ ਜੱਸੜ ਨਜ਼ਰ ਆ ਰਹੇ ਹਨ। ਤਰਸੇਮ ਜੱਸੜ ਨੇ ਪੋਸਟਰ ਫ਼ੇਸਬੁੱਕ ਉੱਤੇ ਸ਼ੇਅਰ ਕਰਦੇ ਹੋਏ ਨਾਲ ਲਿਖਿਆ ਕਿ ਰੱਬ ਦਾ ਰੇਡੀਓ ਤੇ ਸਰਦਾਰ ਮਹੁੰਮਦ ਤੋਂ ਬਾਅਦ ਹੁਣ ਫਿਰ ਆ ਰਹੇ ਹਾਂ, ਨਵੀਂ ਫ਼ਿਲਮ ਅਫ਼ਸਰ ਲੈ ਕੇ। ਰੱਬ ਮਿਹਰ ਕਰੇ ਤੇ ਟੀਮ ਦੀ ਮਿਹਨਤ ਨੂੰ ਭਾਗ ਲੱਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:download full punjabi film afsar staring nimrat khaira and tarsem jassar watch full trailor