ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਅਮਰਿੰਦਰ ਨੇ ਮੈਨੂੰ ਦਿਲਪ੍ਰੀਤ ਦੇ ਫੜ੍ਹੇ ਜਾਣ ਦਾ ਭਰੋਸਾ ਦਿੱਤਾ ਸੀ - ਗਿੱਪੀ ਗਰੇਵਾਲ

 ਗਿੱਪੀ ਗਰੇਵਾਲ

ਅਦਾਕਾਰ-ਗਾਇਕ ਗਿੱਪੀ ਗਰੇਵਾਲ ਨੇ ਜੂਨ ਵਿੱਚ ਗੈਂਗਸਟਰ ਦਿਲਪ੍ਰੀਤ ਵੱਲੋਂ ਧਮਕੀ ਬਾਰੇ ਬਿਆਨ ਦਿੱਤਾ ਹੈ।  ਦਿਲਪ੍ਰੀਤ ਨੇ ਇਸਤੋਂ ਪਹਿਲਾਂ ਕਲਾਕਾਰ ਪਰਮੀਸ਼ ਵਰਮਾ 'ਤੇ ਗੋਲੀਬਾਰੀ ਕੀਤੀ ਸੀ।  ਆਪਣੀ ਨਵੀਂ ਆਉਣ ਵਾਲੀ ਫਿਲਮ ਦੀ ਪ੍ਰਮੋਸ਼ਨ ਦੌਰਾਨ ਗਿੱਪੀ ਨੇ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਆ ਬਾਰੇ ਨਿੱਜੀ ਤੌਰ' ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਭਰੋਸਾ ਦਿੱਤਾ ਹੈ।


ਗਿੱਪੀ ਨੇ ਹਿੰਦੁਸਤਾਨ ਟਾਈਮਜ਼ ਨੂੰ ਕਿਹਾ ਕਿ ਧਮਕੀ ਮਿਲਣ ਤੋਂ ਬਾਅਦ ਉਨ੍ਹਾਂ 'ਤੇ ਕੋਈ ਅਸਰ ਨਹੀਂ ਪਿਆ। ਉਸ ਦੀ ਟੀਮ ਅਤੇ ਪੁਲਿਸ ਇਹ ਯਕੀਨੀ ਬਣਾ ਰਹੀ ਹੈ ਕਿ ਮੈਂ ਸੁਰੱਖਿਅਤ ਮਹਿਸੂਸ ਕਰਦਾ ਹੈ।

 

ਗਿੱਪੀ ਨੇ ਕਿਹਾ ਮੈਂ ਕੰਮ ਤਾਂ ਕਰਨਾ ਹੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਤੁਹਾਡੇ ਉੱਤੇ ਫ਼ਰਕ ਨਹੀਂ ਪੈਂਦਾ। ਮੈਨੂੰ ਮੇਰੀ ਟੀਮ ਤੇ ਪੁਲਿਸ ਦੀ ਮਦਦ ਮਿਲ ਰਹੀ ਹੈ।


ਜੂਨ ਵਿੱਚ ਗੁੰਡੇ ਦਿਲਪ੍ਰੀਤ ਨੇ ਗਿੱਪੀ ਨੂੰ ਧਮਕੀ ਦਿੱਤੀ ਸੀ ਕਿ ਜੇ ਉਸਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਪਰਮੀਸ਼ ਵਰਮਾ ਦੀ ਤਰ੍ਹਾਂ ਗੋਲੀ ਗੋਲੀ ਮਾਰ ਦਿੱਤੀ ਜਾਵੇਗੀ। ਪਰਮੀਸ਼ ਵਰਮਾ ਉੱਤੇ ਇਸੇ ਸਾਲ ਅਪ੍ਰੈਲ ਵਿਚ ਹਮਲਾ ਹੋਇਆ ਸੀ।


ਗਿੱਪੀ ਨੇ ਦੱਸਿਆ ."ਇਹ ਕਾਲ ਮੇਰੇ ਦਫਤਰ ਵਿਚ ਕੀਤੀ ਗਈ ਸੀ, ਅਤੇ ਮੇਰੀ ਟੀਮ ਨੇ ਇਸਨੂੰ ਸੰਭਾਲਿਆ। ਇੱਕ ਸ਼ਿਕਾਇਤ ਵੀ ਦਰਜ ਕੀਤੀ ਗਈ ਸੀ ਅਤੇ ਉਸ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਬਾਅਦ, ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਮੈਨੂੰ ਆਪਣੇ ਦਫ਼ਤਰ 'ਚ ਬੁਲਾਇਆ ਅਤੇ ਭਰੋਸਾ ਦਿੱਤਾ ਕਿ ਦਿਲਪ੍ਰੀਤ ਫੜਿਆ ਜਾਵੇਗਾ ਤੇ ਮੇਰੇ ਨਾਲ ਕੁਝ ਵੀ ਨਹੀਂ ਹੋਵੇਗਾ।  ਉਦੋਂ ਤੋਂ ਮੈਂ ਪੁਲਿਸ ਅਤੇ ਕਮਾਡੋਂ ਨਾਲ ਘਿਰਿਆ ਰਹਿੰਦਾ ਹੈ।"


"ਉਸ ਘਟਨਾ ਤੋਂ ਬਾਅਦ  ਮੇਰੀ ਟੀਮ ਨੇ ਮੇਰਾ ਫੋਨ ਨੰਬਰ ਬਦਲਿਆ। ਹਰ 15 ਦਿਨ ਬਾਅਦ ਮੇਰੀ ਟੀਮ ਮੈਨੂੰ ਇਕ ਨਵਾਂ ਨੰਬਰ ਦਿੰਦੀ ਹੈ। ਇਸ ਲਈ ਕੋਈ ਨਹੀਂ ਜਾਣਦਾ ਕਿ ਮੇਰਾ ਅਗਲਾ ਨੰਬਰ 15 ਦਿਨਾਂ ਬਾਅਦ ਕੀ ਹੋਵੇਗਾ. ਜਿਹੜੇ ਲੋਕ ਮੇਰੀ ਟੀਮ ਦੇ ਹਨ ਤੇ ਮੇਰੇ ਨੇੜੇ ਦੇ ਦੋਸਤ ਅਤੇ ਪਰਿਵਾਰਿਕ ਮੈਂਬਰ ਹਨ, ਉਹ ਵੀ ਇਸ ਨਾਲ ਐਡਜਸਟ ਹੋ ਗਏ ਹਨ ਅਤੇ ਸਮਝਦੇ ਹਨ ਕਿ ਇਹ ਜ਼ਰੂਰੀ ਕਿਉਂ ਹੈ। "

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gippy Grewal said Punjab CM assured me that nothing would happen to me after threat from gangster