ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਨੀ ਸਿੰਘ ਨੇ ਕਿਹਾ, ਰਿਲੀਜ਼ ਹੋਣ ਮਗਰੋਂ ਮੈਂ ਆਪਣੇ ਗੀਤ ਨਹੀਂ ਸੁਣਦਾ

ਰੈਪਰ ਅਤੇ ਗਾਇਕ ਹਨੀ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਹੀ ਗੀਤ ਨੂੰ ਰਿਲੀਜ਼ ਹੋਣ ਮਗਰੋਂ ਮੁੜ ਕੇ ਸੁਣਨਾ ਪਸੰਦ ਨਹੀਂ ਕਰਦੇ। ਕਈ ਹਿੱਟ ਗੀਤ ਆਪਣੇ ਨਾਂ ਕਰ ਚੁੱਕੇ ਹਨੀ ਸਿੰਘ ਮਿਊਜ਼ਿਕ ਇੰਡਸਟਰੀ ਚ ਮਸ਼ਹੂਰ ਨਾਵਾਂ ਚੋਂ ਇਕ ਹਨ। ਹਨੀ ਸਿੰਘ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ।

 

ਹਨੀ ਸਿੰਘ ਕਹਿੰਦੇ ਹਨ, ਮੈਂ ਹਰੇਕ ਤਰ੍ਹਾਂ ਦੀ ਸੰਗੀਤ ਸੁਣਦਾ ਹਾਂ, ਪਰ ਆਪਣੇ ਗੀਤ ਕਦੇ ਨਹੀਂ ਸੁਣਦਾ। ਜੋ ਵੀ ਜਿਵੇਂ ਦਾ ਵੀ ਗੀਤ ਬਣਾਉਂਦਾ ਹਾਂ, ਸਿਫਰ ਆਪਣੇ ਫ਼ੈਂਜ਼ ਲਈ ਬਣਾਉਂਦਾ ਹਾਂ। ਲੋਕ ਮੇਰੇ ਗੀਤਾਂ ਨੂੰ ਪਿਆਰ ਦਿੰਦੇ ਹਨ ਤੇ ਇਹੀ ਮੇਰੇ ਗੀਤਾਂ ਦਾ ਮਕਸਦ ਹੈ। ਆਪਣੇ ਗੀਤਾਂ ਨੂੰ ਮੈਂ ਸਿਰਫ ਬਣਾਉਂਦੇ ਹੋਏ ਜਾਂ ਰਿਲੀਜ਼ ਕਰਦੇ ਹੋਏ ਹੀ ਸੁਣਦਾ ਹਾਂ ਤਾਂ ਹੋਰ ਜ਼ਿਆਦਾ ਵਧੀਆ ਕਰ ਸਕਾਂ ਤੇ ਉਸ ਤੋਂ ਬਾਅਦ ਮੈਂ ਅਗਲੇ ਗੀਤ ਨੂੰ ਬਣਾਉਣ ਚ ਜੁੱਟ ਜਾਂਦਾ ਹਾਂ।

 

ਪਿਛਲੇ ਕਾਫੀ ਸਮੇਂ ਤੋਂ ਹਨੀ ਸਿੰਘ ਆਪਣੇ ਪਰਿਵਾਰ ਨਾਲ ਜਲੰਧਰ ਦੀ 45 ਡਿਗਰੀ ਦੀ ਗਰਮੀ ਚ ਆਪਣੇ ਵੀਡੀਓ ਗੀਤ ਬਣਾਉਣ ਦੇ ਕੰਮ ਚ ਰੁੱਝੇ ਹਨ, ਉਹ ਕਹਿੰਦੇ ਹਨ ਕਿ ਪਰਿਵਾਰ ਦਾ ਸੈੱਟ ਤੇ ਹੋਣਾ ਬਹੁਤ ਚੰਗਾ ਲੱਗਦਾ ਹੈ। ਮੇਰੇ ਲਈ ਇਹ ਸੋਨੇ ਤੇ ਸੋਹਗੇ ਵਰਗਾ ਹੈ। ਪਰਿਵਾਰ ਵਾਲੇ ਹਮੇਸ਼ਾ ਹੈਰਾਨ ਰਹਿੰਦੇ ਹਨ ਕਿ ਵੀਡੀਓ ਸ਼ੂਟਿੰਗ ਸਮੇਂ ਮੈਂ ਸੈੱਟ ’ਤੇ ਕੀ ਕੰਮ ਕਰਦਾ ਹਾਂ। ਪਰ ਹੁਣ ਪਰਿਵਾਰ ਵਾਲੇ ਕਹਿੰਦੇ ਹਨ ਕਿ ਸਾਨੂੰ ਹੁਣ ਪਤਾ ਲਗਿਆ ਕਿ ਇਹ ਕੰਮ ਕਾਫੀ ਮੁਸ਼ਕਲ ਕੰਮ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:honey singh doesnt listen his own song after its release