ਕੁਝ ਦਿਨ ਪਹਿਲਾਂ ਮੀਕਾ ਸਿੰਘ ਨੇ ਪਾਕਿਸਤਾਨ ਵਿੱਚ ਇੱਕ ਸ਼ੋਅ ਲਾਇਆ ਸੀ ਜਿਸ ਤੋਂ ਬਾਅਦ ਭਾਰਤ ਚ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਹੁਣ ਉਨ੍ਹਾਂ ਦਾ ਵਿਰੋਧ ਆਲ ਇੰਡੀਅਨ ਸਿਨੇ ਵਰਕਰ ਐਸੋਸੀਏਸ਼ਨ (ਏਆਈਸੀਡਬਲਯੂ) ਨੇ ਕੀਤਾ ਹੈ। ਮੁੰਬਈ ਵਿੱਚ ਇਸ ਸੰਗਠਨ ਨੇ ਮੀਕਾ ਦੇ ਖਿਲਾਫ ਰੱਜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵੀ ਦੇਖਣ ਨੂੰ ਮਿਲ ਰਹੀਆਂ ਹਨ। ਸੰਗਠਨ ਦੇ ਲੋਕਾਂ ਨੇ ਵਿਰੋਧ ਕੀਤਾ ਅਤੇ ਲਿਖਿਆ ਕਿ ਮੀਕਾ ਸਿੰਘ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
ਦਰਅਸਲ, ਹਾਲ ਹੀ ਵਿੱਚ ਮੀਕਾ ਸਿੰਘ ਨੇ ਪਾਕਿਸਤਾਨ ਵਿੱਚ ਜਨਰਲ ਪਰਵੇਜ਼ ਮੁਸ਼ੱਰਫ ਦੇ ਰਿਸ਼ਤੇਦਾਰ ਅਸਦ ਦੀ ਧੀ ਦੇ ਵਿਆਹ ਸਮਾਗਮ ਵਿੱਚ ਸ਼ੋਅ ਕੀਤਾ। ਇਸ ਸਮਾਗਮ ਦਾ ਪ੍ਰਬੰਧ ਡੀ ਕੰਪਨੀ ਦੇ ਮੈਂਬਰ ਅਨੀਸ ਇਬਰਾਹਿਮ ਅਤੇ ਛੋਟਾ ਸ਼ਕੀਲ ਦੀ ਕਰਾਚੀ ਦੀ ਰਿਹਾਇਸ਼ ਤੋਂ ਕੁਝ ਦੂਰੀ ਤੇ ਸੀ।
ਇਸ ਤੋਂ ਬਾਅਦ ਮੀਕਾ ਸਿੰਘ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਚ ਉਸ ਸਮੇਂ ਚ ਸ਼ੋਅ ਕੀਤਾ ਜਦੋਂ ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਚ ਤਣਾਅ ਵਧਿਆ ਪਿਆ ਹੈ। ਮੀਕਾ 'ਤੇ ਦੋਸ਼ ਸੀ ਕਿ ਉਨਾਂ ਨੇ ਕਰਾਚੀ ਜਾ ਕੇ ਇਕ ਅਰਬਪਤੀ ਦੇ ਵਿਆਹ ਚ ਬਾਲੀਵੁੱਡ ਦੇ ਗਾਣੇ ਗਾਏ ਤੇ ਉਹ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਰਿਸ਼ਤੇਦਾਰ ਹੈ।
Mumbai: Members of All Indian Cine Workers Association (AICWA) protest against singer Mika Singh, for performing in Pakistan. pic.twitter.com/Adq1YGMyRP
— ANI (@ANI) August 19, 2019
.